ਪਠਾਨਕੋਟ (ਸ਼ਾਰਦਾ): ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਪਾਰਟੀ ਦੇ ਮਾਮਲਿਆਂ ਦੇ ਪ੍ਰਭਾਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਬਾਂਡ ਦਾ ਸਮਾਂ ਵਧਾਉਣ ਸਬੰਧੀ ਭਾਰਤੀ ਸਟੇਟ ਬੈਂਕ ਦੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਸਾਬਤ ਹੋਵੇਗਾ । ਇਸ ਨਾਲ ਭਾਜਪਾ ਦੇ ਚੰਦੇ ਦੀ ਪੋਲ ਖੁੱਲਣ ਵਾਲੀ ਹੈ ਵਿਦੇਸ਼ਾਂ ਵਿਚ ਸਵਿਸ ਬੈਂਕਾਂ ਤੋਂ 100 ਦਿਨ ਵਿਚ ਕਾਲਾ ਧੰਨ ਲਿਆਉਣ ਵਾਲੀ ਭਾਜਪਾ ਸਰਕਾਰ ਇਹ ਵਾਅਦਾ ਦੇਸ਼ ਵਾਸੀਆਂ ਨਾਲ ਕਰਕੇ ਸੱਤਾ ਵਿਚ ਆਈ ਸੀ ਪਰ ਹੁਣ ਆਪਣੇ ਹੀ ਬੈਂਕ ਦੇ ਅੰਕੜੇ ਲੁਕਾਉਣ ਲਈ ਸੁਪਰੀਮ ਕੋਰਟ ਵਿਚ ਸਿਰ ਦੇ ਭਾਰ ਖੜੀ ਹੈ ।
ਇਹ ਵੀ ਪੜ੍ਹੋ : ਫਰਜ਼ੀ ਫੌਜੀ ਮੇਜਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਵੱਡੇ ਰੈਂਕ ਦੇ ਅਫਸਰਾਂ ਦੀਆਂ ਵਰਦੀਆਂ ਬਰਾਮਦ
ਸਰਦਾਰ ਰੰਧਾਵਾ ਨੇ ਦੇਸ਼ ਵਿਚ ਲਾਗੂ ਹੋਏ ਭਾਰਤੀ ਨਾਗਰਿਕਤਾ ਕਾਨੂੰਨ ( ਸੀ. ਏ. ਏ. ) ਬਾਰੇ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਲਾਗੂ ਕਰਨਾ ਭਾਜਪਾ ਦਾ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੱਸੇ ਕਿ ਇਸ ਕਾਨੂੰਨ ਨੂੰ ਆਪਣੇ ਕਾਰਜਕਾਲ ਦੇ 10 ਸਾਲ ਕਿਉਂ ਲਟਕਾਈ ਰੱਖਿਆ ਗਿਆ, ਐਨ ਚੋਣਾਂ ਮੌਕੇ ਭਾਜਪਾ ਨੂੰ ਹੁਣ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਕੀ ਲੋੜ ਪੈ ਗਈ ਹੈ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ
ਸਰਦਾਰ ਰੰਧਾਵਾ ਨੇ ਭਾਜਪਾ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਕੋਲ ਆਪਣੇ ਕਾਰਜਕਾਲ ਵਿਚ ਦੇਸ਼ ਵਾਸੀਆਂ ਦੀ ਭਲਾਈ ਲਈ ਦੱਸਣ ਨੂੰ ਕੁਝ ਵੀ ਨਹੀਂ ਇਸ ਲਈ ਭਾਜਪਾ ਦੇਸ਼ ਦੇ ਲੋਕਾਂ ਮੁੱਖ ਮੁੱਦੇ ਜਿਹਨਾਂ ਵਿਚ ਬੇਰੁਜ਼ਗਾਰੀ, ਮਹਿੰਗਾਈ , ਨੌਜਵਾਨਾਂ ਨੂੰ ਹਰ ਸਾਲ ਰੁਜ਼ਗਾਰ ਦੇਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਇਹਨਾਂ ਸਭ ਮੁਦਿਆਂ 'ਤੇ ਦੇਸ਼ ਵਾਸੀਆਂ ਦਾ ਧਿਆਨ ਹਟਾਉਣ ਲਈ ਭਾਜਪਾ ਸੀ. ਏ. ਏ. ਵਰਗੇ ਕਾਨੂੰਨਾਂ ਦਾ ਸਹਾਰਾ ਲੈ ਰਹੀ ਹੈ। ਭਾਜਪਾ ਦੇ ਇਸ ਤਰ੍ਹਾਂ ਦੇ ਕੰਮਾਂ ਨੂੰ ਦੇਸ਼ ਦੀ ਜਨਤਾ ਭਲੀਭਾਂਤ ਜਾਣਦੀ ਹੇ ਤੇ ਭਾਜਪਾ ਦੀਆਂ ਨੀਤੀਆਂ ਨੂੰ ਨਾਕਾਰ ਕੇ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਲੋਕ ਸਭਾ ਚੋਣਾਂ ਵਿੱਚ ਸਾਥ ਦੇਵੇਗੀ ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗੱਠਜੋੜ ਹੋਣ 'ਚ ਕਿਸਾਨੀ ਅੰਦੋਲਨ ਵੱਡਾ ਅੜਿੱਕਾ, ਦੋਵੇਂ ਪਾਰਟੀਆਂ ਪੱਬਾਂ ਭਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, 15 ਦੇ ਕਰੀਬ ਚੋਰੀ ਦੇ ਮੋਬਾਇਲ ਫੋਨ ਸਣੇ ਦੋ ਨੌਜਵਾਨ ਕਾਬੂ
NEXT STORY