ਅੰਮ੍ਰਿਤਸਰ, (ਵਡ਼ੈਚ)- ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਨਗਰ ਨਿਗਮ ਵੱਲੋਂ ਗੰਦਗੀ ਫੈਲਾਉਣ ਵਾਲਿਆਂ ਦੇ 5 ਚਲਾਨ ਕੱਟੇ ਗਏ। ਨਗਰ ਨਿਗਮ ਦੇ ਸਿਹਤ ਅਤੇ ਅਸਟੇਟ ਵਿਭਾਗ ਵੱਲੋਂ ਸੰਯੁਕਤ ਰੂਪ ’ਚ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਹਟਾਉਂਦਿਆਂ ਸਡ਼ਕਾਂ ਨੂੰ ਸਾਫ ਤੇ ਖੁੱਲ੍ਹਾ ਕਰਵਾਇਆ ਗਿਆ। ®ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਆਦੇਸ਼ਾਂ ਅਨੁਸਾਰ ਚੀਫ ਸੈਨੇਟਰੀ ਇੰਸਪੈਕਟਰ ਨਿਰਭੈ ਸਿੰਘ ਦੀ ਅਗਵਾਈ ’ਚ ਇਲਾਕਾ ਛੇਹਰਟਾ ਚੌਕ, ਸੰਧੂ ਕਾਲੋਨੀ, ਛੇਹਰਟਾ ਬਾਜ਼ਾਰ, ਜੀ. ਟੀ. ਰੋਡ ਸਰਵਿਸ ਲੇਨ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਨਿਗਮ ਵੱਲੋਂ ਮਰਵਾਹ ਮਾਰਬਲ, ਜੈ ਸ੍ਰੀ ਮਾਰਬਲ, ਗੁਰੂ ਅਮਰਦਾਸ ਸਵੀਟ ਸ਼ਾਪ, ਰਣਬੀਰ ਸਵੀਟ ਸ਼ਾਪ ਤੇ ਗੁਰੂ ਕਿਰਪਾ ਸੀਮੈਂਟ ਸਟੋਰ ਦੇ ਚਲਾਨ ਕੀਤੇ ਗਏ। ®ਇਸ ਮੌਕੇ ਰਮਨ ਕੁਮਾਰ, ਅਸ਼ੋਕ ਕੁਮਾਰ, ਸੁਰਿੰਦਰ ਸ਼ਰਮਾ, ਬਲਦੇਵ ਕੁਮਾਰ ਤੇ ਦਵਿੰਦਰ ਕੁਮਾਰ ਸਮੇਤ ਕਈ ਹੋਰ ਨਿਗਮ ਕਰਮਚਾਰੀ ਮੌਜੂਦ ਸਨ।
ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਮੋਟਰਸਾਈਕਲ ਨਾਲ ਟਕਰਾਈ
NEXT STORY