ਗੁਰਦਾਸਪੁਰ (ਵਿਨੋਦ)- ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਚ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਬਣਾਏ ਗਏ ਡਿਵਾਈਡਰ ਨੂੰ ਤੋੜ ਕੇ ਜਿਸ ਤਰ੍ਹਾਂ ਨਾਲ ਲੋਕਾਂ ਵੱਲੋਂ ਆਪਣੀ ਮਰਜ਼ੀ ਦੇ ਨਾਲ ਸ਼ਾਰਟਕੱਟ ਰਸਤੇ ਬਣਾਏ ਹੋਏ ਹਨ, ਉਹੀ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਇਸ ਹਾਈਵੇ ਤੋਂ ਹਰ ਰੋਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਲੰਘਦੇ ਹਨ, ਕਿਸੇ ਵੀ ਅਧਿਕਾਰੀ ਵੱਲੋਂ ਇਨ੍ਹਾਂ ਰਸਤਿਆਂ ਨੂੰ ਬੰਦ ਕਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਸ਼ਾਰਟਕੱਟ ਰਸਤਿਆਂ ਰਾਹੀਂ ਲੰਘਦੇ ਸਮੇਂ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਆਪਣੀ ਕੀਮਤੀ ਜਾਨਾਂ ਤੋਂ ਹੱਥ ਧੋ ਬੈਠਦੇ ਹਨ। ਜ਼ਿਲਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਦੀਨਾਨਗਰ ਬਾਈਪਾਸ ਤੋਂ ਲੈ ਕੇ ਬਟਾਲਾ ਤੱਕ ਹੀ ਕਈ ਅਜਿਹੇ ਵੱਡੇ ਵੱਡੇ ਕੱਟ ਡਿਵਾਈਡਰਾਂ ਨੂੰ ਤੋੜ ਕੇ ਬਣਾਏ ਗਏ ਹਨ, ਜੋ ਕਿ ਹਰ ਰੋਜ਼ ਕਈ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਇਹ ਵੀ ਪੜ੍ਹੋ : ਮੰਗਾਂ ਪੂਰੀਆਂ ਨਾ ਹੋਣ 'ਤੇ ਧਰਨੇ ਲਈ ਦਿੱਲੀ ਚੱਲੀਆਂ ਕਿਸਾਨ ਜਥੇਬੰਦੀਆਂ, ਕਿਹਾ- 'ਹੁਣ ਸਾਰੀਆਂ ਮੰਗਾਂ ਮੰਨਵਾ...'
ਕਿੱਥੇ- ਕਿੱਥੇ ਬਣਾਏ ਗਏ ਜ਼ਿਆਦਾਤਰ ਰਸਤੇ
ਵੈਸੇ ਤਾਂ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਸੜਕ ’ਚੋਂ ਹਰ 200-300 ਤੋਂ ਵੱਧ ਸ਼ਾਰਟਕੱਟ ਰਸਤੇ ਆਮ ਵੇਖਣ ਨੂੰ ਮਿਲ ਜਾਣਗੇ ਪਰ ਜੇਕਰ ਜ਼ਿਲਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਤੋਂ ਬਟਾਲਾ ਤੱਕ ਹੀ ਨਜ਼ਰ ਮਾਰੀ ਜਾਵੇ ਤਾਂ ਇਸ ਵਿਚ ਹੀ 150 ਤੋਂ ਵੀ ਕੱਟ ਲੋਕਾਂ ਵੱਲੋਂ ਲਗਾ ਕੇ ਆਪਣੀ ਮਰਜ਼ੀ ਦੇ ਨਾਲ ਰਸਤੇ ਬਣਾਏ ਹੋਏ ਹਨ। ਜੇਕਰ ਡਿਵਾਈਡਰ ਤੋੜ ਕੇ ਬਣਾਏ ਗਏ ਰਸਤਿਆਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਔਜਲਾ ਬਾਈਪਾਸ, ਸਿਵਲ ਹਸਪਤਾਲ ਬੱਬਰੀ ਦੇ ਸਾਹਮਣੇ, ਪਿੰਡ ਸੋਹਲ, ਪਿੰਡ ਬੱਬਰੀ ਤੋਂ ਅੱਗੇ ਪੈਦੇ ਪੈਟਰੋਲ ਤੋਂ ਥੋੜੀ ਅੱਗੇ ਸਕੂਲ ਦੇ ਸਾਹਮਣੇ ਸਮੇਤ ਕਈ ਜਗ੍ਹਾ ’ਤੇ ਛੋਟੇ-ਛੋਟੇ ਰਸਤੇ ਲੋਕਾਂ ਵੱਲੋਂ ਬਣਾਏ ਗਏ ਹਨ। ਸੜਕ ’ਚ ਬਣਾਏ ਗਏ ਨੈਸ਼ਨਲ ਹਾਈਵੇ ਵੱਲੋਂ ਡਿਵਾਈਡਰ ਨੂੰ ਲੋਕਾਂ ਨੂੰ ਰਾਤ ਸਮੇਂ ਤੋੜ ਕੇ ਹਰ ਰੋਜ਼ ਇਕ ਨਵਾਂ ਰਸਤਾ ਆਪਣੀ ਮਰਜ਼ੀ ਦੇ ਨਾਲ ਕੱਢਿਆ ਜਾਂਦਾ ਹੈ, ਜੋ ਕਿ ਹਜ਼ਾਰਾਂ ਮੌਤਾਂ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਮਾਨਸਾ: ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ
ਸੜਕ ਦੇ ਦੋਵੇਂ ਪਾਸੇ ਪੈਂਦੇ ਹਨ ਕਈ ਸਕੂਲ, ਹੋਟਲ, ਹਸਪਤਾਲ, ਸ਼ੋਅ ਰੂਮ
ਜੇਕਰ ਵੇਖਿਆ ਜਾਵੇ ਤਾਂ ਇਸ ਨੈਸ਼ਨਲ ਹਾਈਵੇ ’ਤੇ ਕਈ ਸਕੂਲ, ਹੋਟਲ, ਹਸਪਤਾਲ, ਸ਼ੋਅ ਰੂਮ ਅਜਿਹੇ ਹਨ, ਜਿੱਥੇ ਲੋਕ ਆਉਣ ਜਾਣ ਲਈ ਇਨ੍ਹਾਂ ਸ਼ਾਰਟਕੱਟ ਰਸਤਿਆਂ ਨੂੰ ਪਹਿਲ ਦਿੰਦੇ ਹਨ, ਕਿਉਂਕਿ ਜੇਕਰ ਕਿਸੇ ਹਸਪਤਾਲ, ਸਕੂਲ, ਜਾਂ ਹੋਟਲ ਕਿਸੇ ਨੂੰ ਜਾਣਾ ਹੋਵੇ ਤਾਂ ਉਸ ਨੂੰ 2-3 ਕਿੱਲੋਂ ਮੀਟਰ ਅੰਡਰਬ੍ਰਿਜ਼ ਤੋਂ ਘੁੰਮ ਕੇ ਸਿੱਧ ਰਾਹ ਜਾਣਾ ਪੈਂਦਾ ਹੈ, ਜਿਸ ਕਾਰਨ ਲੋਕ ਇਨ੍ਹਾਂ ਸਫਰ ਤੈਅ ਕਰਨ ਦੀ ਬਿਜਾਏ ਸ਼ਾਰਟਕੱਟ ਰਸਤੇ ਨੂੰ ਪਹਿਲ ਦੇ ਰਹੇ ਹਨ, ਜੋ ਕਿ ਕਈ ਵਾਰ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ
ਕੀ ਕਹਿਣਾ ਹੈ ਜ਼ਿਲ੍ਹਾ ਪੁਲਸ ਮੁਖੀ ਦਾ
ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੂੰ ਪੱਤਰ ਲਿਖ ਕੇ ਇਹ ਨਾਜਾਇਜ਼ ਰਸਤਿਆਂ ਨੂੰ ਬੰਦ ਕਰਨ ਨੂੰ ਕਿਹਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਗਾਂ ਪੂਰੀਆਂ ਨਾ ਹੋਣ 'ਤੇ ਧਰਨੇ ਲਈ ਦਿੱਲੀ ਚੱਲੀਆਂ ਕਿਸਾਨ ਜਥੇਬੰਦੀਆਂ, ਕਿਹਾ- 'ਹੁਣ ਸਾਰੀਆਂ ਮੰਗਾਂ ਮੰਨਵਾ...'
NEXT STORY