ਅੰਮ੍ਰਿਤਸਰ (ਛੀਨਾ)-ਕੈਨੇਡਾ ਜਾ ਕੇ ਸਾਡੇ ਪਰਿਵਾਰ ਤੋਂ ਮੂੰਹ ਫੇਰਨ ਵਾਲੀ ਨੂੰਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਇਹ ਵਿਚਾਰ ਅਰਵਿੰਦਰ ਸਿੰਘ ਪੁੱਤਰ ਸਵ. ਹਰਜਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮੇਰੇ ਸਪੁੱਤਰ ਇੰਦਰਜੀਤ ਸਿੰਘ ਦਾ 16 ਫਰਵਰੀ 2022 ਨੂੰ ਹਰਜਸਪ੍ਰੀਤ ਕੌਰ ਪੁੱਤਰੀ ਪੋਪਿੰਦਰ ਸਿੰਘ ਵਾਸੀ ਲਾਰੈਂਸ ਰੋਡ ਨਾਲ ਵਿਆਹ ਹੋਇਆ ਸੀ ਤੇ ਉਕਤ ਕੁੜੀ ਵਿਆਹ ਤੋਂ ਪਹਿਲਾਂ ਹੀ ਕੈਨੇਡਾ ਰਹਿੰਦੀ ਸੀ, ਜਿਸ ਦੇ ਪਿਤਾ ਨੇ ਸਾਡੇ ਸਾਹਮਣੇ ਮੰਗ ਰੱਖੀ ਸੀ ਕਿ ਅਸੀਂ ਆਪਣੀ ਕੁੜੀ ਦਾ ਵਿਆਹ ਉਸ ਘਰ ਕਰਨਾ ਹੈ, ਜਿਹੜਾ ਪਰਿਵਾਰ ਸਾਡਾ ਕਰਜ਼ਾ ਉਤਾਰਣ ’ਚ ਮਦਦ ਕਰੇਗਾ ਕਿਉਂਕਿ ਅਸੀਂ ਬੈਂਕ ਤੋਂ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ
ਅਰਵਿੰਦਰ ਸਿੰਘ ਨੇ ਕਿਹਾ ਕਿ ਕੁੜੀ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਦੇਣ ਸਮੇਤ ਵਿਆਹ ’ਤੇ ਦੋਵਾਂ ਧਿਰਾਂ ਵਲੋਂ ਅੱਧਾ-ਅੱਧਾ ਖਰਚ ਕਰਨ ਦੀ ਸਹਿਮਤੀ ਨਾਲ ਵਿਆਹ ਹੋ ਗਿਆ, ਜਿਸ ਤੋਂ ਬਾਅਦ ਸਾਡੀ ਨੂੰਹ 2 ਮਹੀਨੇ ਸਾਡੇ ਘਰ ਰਹੀ ਹੈ ਤੇ ਫਿਰ ਮੇਰੇ ਪੁੱਤਰ ਨੂੰ ਛੇਤੀ ਕੈਨੇਡਾ ਬੁਲਾ ਲੈਣ ਦਾ ਬਹਾਨਾ ਲਗਾ ਕੇ ਵਿਦੇਸ਼ ਚਲੀ ਗਈ, ਜਿਸ ਨੂੰ ਕੈਨੇਡਾ ਜਾਣ ਸਮੇਂ ਵੀ ਅਸੀਂ 6 ਹਜ਼ਾਰ ਡਾਲਰ ਦਿੱਤੇ ਸਨ।
ਉਨ੍ਹਾਂ ਆਖਿਆ ਕਿ ਕੈਨੇਡਾ ਗਈ ਸਾਡੀ ਨੂੰਹ ਦੇ ਹੌਲੀ-ਹੌਲੀ ਸੁਭਾਅ ’ਚ ਫਰਕ ਪੈਂਦਾ ਗਿਆ ਤੇ ਉਸ ਨੇ ਸਾਡੇ ਨਾਲ ਫੋਨ ’ਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਅਸੀਂ ਉਸ ਦੇ ਪਰਿਵਾਰ ਨਾਲ ਕਈ ਵਾਰ ਸੰਪਰਕ ਕਰ ਕੇ ਉਨ੍ਹਾਂ ਦੀ ਬੇਟੀ ਦੇ ਵਿਗੜ ਰਹੇ ਵਿਹਾਰ ਦੇ ਬਾਰੇ ’ਚ ਦੱਸਿਆ ਤੇ ਉਹ ਹਰ ਵਾਰ ਇਹ ਕਹਿ ਕੇ ਗੱਲ ਟਾਲ ਦਿੰਦੇ ਸਨ ਕਿ ਉਹ ਕੰਮ ’ਚ ਰੁੱਝੀ ਰਹਿੰਦੀ ਹੈ, ਉਸ ਦਾ ਟਾਈਮ ਨਹੀਂ ਲੱਗਦਾ। ਅਰਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਨੇ ਆਪਣੀ ਪਤਨੀ ਦੇ ਰੁਖੇ ਵਿਹਾਰ ਤੋਂ ਪ੍ਰੇਸ਼ਾਨ ਹੋ ਕੇ ਹੁਣ ਤੱਕ 2 ਵਾਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਅਸੀਂ ਨੂੰਹ ਹਰਜਸਪ੍ਰੀਤ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਪੁਲਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਸੀ, ਜੋ ਕਿ ਇਸ ਵੇਲੇ ਪੁਲਸ ਥਾਣਾ ਐੱਨ. ਆਰ. ਆਈ. ਵਿਖੇ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ
ਅਰਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ. ਜੀ. ਪੀ. ਪੰਜਾਬ ਤੇ ਪੁਲਸ ਕਮਿਸ਼ਨਰ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਸਾਡੇ ਪਰਿਵਾਰ ਨਾਲ ਧੋਖਾਦੇਹੀ ਕਰਨ ਵਾਲੀ ਨੂੰਹ ਹਰਜਸਪ੍ਰੀਤ ਕੌਰ ਤੇ ਉਸ ਦੇ ਪਰਿਵਾਰ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਮਾਮਲੇ ਦੀ ਜਾਂਚ ਜਲਦ ਕਾਰਵਾਈ ਹੋਵੇਗੀ : ਜਾਂਚ ਅਧਿਕਾਰੀ
ਇਸ ਸਬੰਧ ’ਚ ਪੁਲਸ ਥਾਣਾ ਐੱਨ. ਆਰ. ਆਈ. ਦੇ ਜਾਂਚ ਅਧਿਕਾਰੀ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਜਾਂਚ ਦੌਰਾਨ ਜਿਹੜੀ ਵੀ ਧਿਰ ਦੋਸ਼ੀ ਸਾਬਤ ਹੋਵੇਗੀ, ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ
ਕੁੜੀ ਦੇ ਪਿਤਾ ਨੇ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧ ’ਚ ਜਦੋਂ ਕੁੜੀ ਹਰਜਸਪ੍ਰੀਤ ਕੌਰ ਦੇ ਪਿਤਾ ਪੋਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਅਰਵਿੰਦਰ ਸਿੰਘ ਵਲੋਂ ਲਗਾਏ ਗਏ ਸਾਰੇ ਹੀ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਅਸੀਂ ਕਦੇ ਵੀ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਵਿਆਹ ’ਤੇ ਵੀ ਸਾਰਾ ਖਰਚ ਖੁਦ ਹੀ ਕੀਤਾ ਸੀ। ਉਨ੍ਹਾਂ ਕਿਹਾ ਮੁੰਡਾ ਇੰਦਰਜੀਤ ਸਿੰਘ ਤੇ ਉਸ ਦਾ ਪਰਿਵਾਰ ਸਾਡੀ ਧੀ ਨੂੰ ਫੋਨ ’ਤੇ ਬਹੁਤ ਹੀ ਮੰਦੇ ਸ਼ਬਦ ਬੋਲਦੇ ਸਨ ਜਿਸ ਤੋਂ ਦੁਖੀ ਹੋ ਕੇ ਉਸ ਨੇ ਇਨ੍ਹਾਂ ਨਾਲ ਗੱਲ ਕਰਨੀ ਬੰਦ ਕੀਤੀ ਹੈ।
ਇਹ ਵੀ ਪੜ੍ਹੋ : ਪਤਨੀ ਨੂੰ ਸ਼ਰੀਕੇ 'ਚ ਰਹਿੰਦਾ ਵਿਅਕਤੀ ਕਰਦਾ ਸੀ ਪ੍ਰੇਸ਼ਾਨ, ਦੁਖੀ ਹੋ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਵਲੋਂ ਗਰੀਬ ਪਰਿਵਾਰ ਨਾਲ ਕੁੱਟਮਾਰ, ਘਰ ਦੇ ਸਾਮਾਨ ਦੀ ਵੀ ਕੀਤੀ ਭੰਨਤੋੜ, ਜਾਣੋ ਪੂਰਾ ਮਾਮਲਾ
NEXT STORY