ਭਿੱਖੀਵਿੰਡ, ਖਾਲ਼ੜਾ ( ਭਾਟੀਆ ) ਪਿਛਲੇ ਲਗਭਗ ਇੱਕ ਹਫਤੇ ਤੋਂ ਤਿਹਾਈਆਂ ਖੜੀਆਂ ਆਪਣੀਆਂ ਫਸਲਾਂ ਨੂੰ ਪਾਣੀ ਦੇਣ ਲਈ ਬਿਜਲੀ ਦੀ ਉਡੀਕ 'ਚ ਲੱਗੇ ਕਿਸਾਨਾਂ ਨੂੰ ਆਖਰ ਆਪ ਹੀ ਬਿਜਲੀ ਘਰ ਜਾ ਕੇ ਖਰਾਬ ਹੋਈ ਕੇਬਲ ਦੀ ਮਰੁੰਮਤ ਕਰਨੀ ਪਈ। ਭਾਵੇ ਕਿ ਪੰਜਾਬ ਰਾਜ ਪਾਵਰਕਾਮ ਦੇ ਸ਼ਟਾਫ ਵੱਲੋ ਆਪਣੀ ਤਨਖਾਹ ਅਤੇ ਹੋਰ ਮੰਗਾਂ ਨੂੰ ਲੈ ਕਿ ਸਰਕਾਰ ਖਿਲਾਫ ਰੋਸ ਵਖਾਵੇ ਕੀਤੇ ਜਾਂਦੇ ਹਨ। ਪਰ ਜੇਕਰ ਡਿਊਟੀ ਨਿਭਾਉਣ ਦੀ ਗੱਲ ਕਰੀਏ ਤਾਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਦੋਂ ਬਿਨਾ ਕਿਸੇ ਜਾਣਕਾਰੀ ਅਤੇ ਸਰੱਖਿਆਂ ਨਿਯਮਾਂ ਤੋ ਅਣਜਾਣ ਕਿਸਾਨ ਬਿਜਲੀ ਖੰਭਿਆਂ ਤੇ ਚੜ੍ਹ ਕੇ ਬਿਜਲੀ ਘਰ ਅੰਦਰ ਆਪਣੇ ਇਲਾਕੇ ਦੀ ਬਿਜਲੀ ਠੀਕ ਕਰਨ ਲਈ ਮਜਬੂਰੀ ਵਸ ਤਾਰਾਂ ਕੇਬਲ ਠੀਕ ਕਰਦੇ ਵੇਖੇ ਗਏ। ਜਦਕਿ ਬਿਜਲੀ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣ ਕਿ ਵੇਖਣ ਤੱਕ ਹੀ ਸੀਮਿਤ ਸਨ । ਜਿਸਦੀ ਤਾਜ਼ਾ ਮਿਸਾਲ ਪਿਛਲੇ ਲਗਭਗ 1 ਹਫਤੇ ਤੋਂ ਬਿਜਲੀ ਘਰ ਭਿੱਖੀਵਿੰਡ ਤੋਂ 11 ਕੇ.ਬੀ ਸਿੰਘਪੁਰਾ ਫੀਡਰ ਨੂੰ ਜਾਣ ਵਾਲਾ ਕੇਬਲ ਸੜ ਜਾਣ ਕਾਰਨ ਮਜਬੂਰੀ ਜਿੱਥੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋ ਆਪ ਹੀ ਬਿਜਲੀ ਘਰ ਆ ਕਿ ਨਵੀ ਕੇਬਲ ਪਾ ਕੇ ਬਿਜਲੀ ਸਪਲਾਈ ਚਾਲੂ ਕਰਨ ਤੋਂ ਮਿਲਦੀ ਹੈ।
ਇਸ ਸਾਬੰਧੀ ਜਾਣਕਾਰੀ ਦਿੰਦਿਆਂ ਵੱਖ ਵੱਖ ਕਿਸਾਨਾਂ ਮੇਜਰ ਸਿੰਘ ਸਿੰਘਪੁਰਾ, ਇੰਦਰਜੀਤ ਸਿੰਘਪੁਰਾ, ਸਰਬਜੀਤ ਸਿੰਘ, ਰਾਜਬੀਰ ਸਿੰਘ, ਨਵਪ੍ਰੀਤ ਸਿੰਘ, ਸਵਰਨ ਸਿੰਘ, ਪਰਮਿੰਦਰ ਸਿੰਘ, ਤਰਲੋਕ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਪਿੰਡਾਂ ਪੂਹਲਾ, ਸਿੰਘਪੁਰਾ, ਫਰੰਦੀਪੁਰ, ਅਤੇ ਭਿੱਖੀਵਿੰਡ ਇਲਾਕੇ ਦੀਆਂ ਕੁਝ ਮੋਟਰਾਂ ਨੂੰ ਸਪਲਾਈ ਦੇਣ ਵਾਲੇ ਸਿੰਘਪੁਰਾ ਫੀਡਰ ਦੀ ਕੇਬਲ ਸੜ ਜਾਣ ਕਾਰਨ ਖੇਤਾਂ ਦੀ 3 ਫੇਸ ਬਿਜਲੀ ਸਪਲਾਈ ਬੰਦ ਹੋ ਗਈ ਸੀ। ਜਿਸ ਨਾਲ ਖੇਤਾਂ ਅੰਦਰ ਖੜੀਆਂ ਬਾਸਮਤੀ ਦੀਆਂ ਫਸਲਾਂ ਅਤੇ ਪਸੂਆਂ ਵਾਸਤੇ ਚਾਰੇ ਦੀਆਂ ਫਸਲਾਂ ਜਿਥੇ ਪਾਣੀ ਬਿਨ੍ਹਾਂ ਸੁੱਕ ਗਈਆਂ ਉਥੇ ਆਪਣੇ ਪਸੂਆਂ ਲਈ ਬਸਰੀਮ ਬੀਜਨ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਵੱਡੀ ਸਮੱਸਿਆ ਖੜੀ ਹੋ ਗਈ ਸੀ। ਕਿ ਉਨ੍ਹਾਂ ਨੂੰ ਬਿਜਾਈ ਕਰਨ ਲਈ ਪਾਣੀ ਨਹੀ ਸੀ ਮਿਲ ਰਿਹਾ। ਕਿਸਾਨਾਂ ਦਾ ਕਹਿਣਾ ਸੀ ਕਿ ਸਬੰਧਿਤ ਬਿਜਲੀ ਅਧਿਕਾਰੀਆਂ ਨਾਲ ਜਦੋ ਸਾਡੇ ਵੱਲੋ ਸੰਪਰਕ ਕੀਤਾ ਜਾਦਾ ਸੀ। ਤਾਂ ਉਹਨਾ ਦਾ ਹਰ ਵਾਰ ਇਹ ਜਵਾਬ ਹੁੰਦਾ ਸੀ ਕਿ ਸਾਡੇ ਪਾਸ ਸਟਾਫ ਦੀ ਘਾਟ ਚੱਲ ਰਹੀ ਹੈ। ਇਸੇ ਤਰਾਂ ਹੀ ਲਗਭਗ 1 ਹਫਤਾ ਬੀਤ ਜਾਣ ਤੋਂ ਬਾਅਦ ਜਦੋਂ ਇਸ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ ਮਜਬੂਰੀ ਬੱਸ ਸਾਨੂੰ ਆਪ ਹੀ ਬਿਜਲੀ ਘਰ ਆ ਕੇ ਸੜੀ ਹੋਈ ਕੇਬਲ ਅਤੇ ਹੋਰ ਰਿਪੇਅਰ ਦਾ ਕੰਮ ਕਰਨਾ ਪਿਆ। ਇਥੇ ਖਾਸ ਗੱਲ ਇਹ ਸੀ ਕਿ ਬਿਜਲੀ ਘਰ ਦੇ ਅੰਦਰ ਕਿਸਾਨ ਬਿਜਲੀ ਘਰ ਦੇ ਖੰਭਿਆ ਤੇ ਚੜ੍ਹ ਕੇ ਕੇਬਲ ਅਤੇ ਤਾਰਾਂ ਠੀਕ ਕਰਨ ਦਾ ਕੰੰਮ ਆਪ ਹੀ ਕਰ ਰਹੇ ਸਨ। ਜਦਕਿ ਬਿਜਲੀ ਮੁਲਾਜਮ ਅਤੇ ਬਿਜਸੀ ਮੁਲਾਜ਼ਮ ਥੱਲੇ ਖੜੇ ਤਮਾਸ਼ਾ ਵੇਖ ਰਹੇ ਸਨ।
ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਬਿਨ੍ਹਾਂ ਕਿਸੇ ਟਰੇਨਿੰਗ ਅਤੇ ਤਜਰਨੇ ਨਾਲ ਸਰੱਖਿਆ ਨਿਯਮਾਂ ਤੋ ਸੱਖਣੇ ਕਿਸਾਨਾਂ ਨਾਲ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਸਦਾ ਜਿਮੇਵਾਰ ਕੋਣ ਹੁੰਦਾ । ਕਿਉਕਿ ਕੰਮ ਵਾਲੀ ਜਗਹਾ ਤੇ ਬਾਕੀ ਫੀਡਰਾ ਨੂੰ ਜਾਣ ਵਾਲੀਆ 11 ਕੇ.ਬੀ ਕੇਬਲਾ ਵਿੱਚ ਬਿਜਲੀ ਸਪਲਾਈ ਤੁਸ ਵਕਤ ਚੱਲ ਰਹੀ ਸੀ । ਜਿੰਨਾ ਵਿੱਚ ਖੇਤੀਬਾੜੀ ਅਤੇ ਘਰੇਲੂ ਸਪਲਾਈ ਵਾਲੇ 24 ਘੰਟੇ ਫੀਡਰ ਦੀਆ ਕੇਬਲਾ ਸਾਮਿਲ ਸਨ।
ਕੀ ਕਹਿੰਦੇ ਹਨ ਪਾਵਰਕਾਮ ਭਿੱਖੀਵਿੰਡ ਦੇ ਐਸ.ਡੀ.ਓ
ਪਾਵਰਕਾਮ ਦੇ ਐਸ.ਡੀ ਓ ਬੂਟਾ ਰਾਮ ਹੋਰਾ ਨਾਲ ਇਸ ਸਾਬੰਧੀ ਜਦੋ ਗੱਲਬਾਤ ਕੀਤੀ ਤੀ ਉਹਨਾ ਜਵਾਬ ਦਿੰਦਿਆ ਕਿਹਾ ਕਿ ਸਾਡੇ ਪਾਸ ਸਟਾਫ ਅਤੇ ਲੇਬਰ ਦੀ ਘਾਟ ਚੱਲ ਰਹੀ ਹੈ । ਉਹਨਾ ਕਿਹਾ ਕਿ ਕੇਬਲ ਜਿਆਦਾ ਭਾਰੀ ਹੋਣ ਕਰਕੇ ਕੇਬਲ ਖਿੱਚਣ ਲਈ ਕਿਸਾਨਾ ਦੀ ਮੱਦਦ ਲਈ ਗਈ ਹੈ।
ਨਸ਼ੇ ਵਾਲੇ ਪਦਾਰਥਾਂ ਸਮੇਤ 9 ਧੰਦੇਬਾਜ਼ ਕਾਬੂ
NEXT STORY