ਗੁਰਦਾਸਪੁਰ (ਵਿਨੋਦ, ਗੁਰਪ੍ਰੀਤ) : ਬੀਤੀ ਰਾਤ ਕਾਲਜ ਰੋਡ ’ਤੇ ਸਥਿਤ ਸ਼ਰਮਾ ਸੇਨਟਰੀ ਸਟੋਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਟੋਰ ਦੇ ਮਾਲਕ ਤਰਸੇਮ ਸ਼ਰਮਾ, ਜੋ ਕਿ ਗੁਰਦਾਸਪੁਰ ਸ਼ਹਿਰ 'ਚ ਬਹੁਤ ਮਸ਼ਹੂਰ ਹਨ, ਦੇ ਅਨੁਸਾਰ ਰਾਤ 12.30 ਦੇ ਕਰੀਬ ਦੁਕਾਨ ਨੂੰ ਅੱਗ ਲੱਗ ਗਈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ- ਪਟਿਆਲਾ ਦੀ ਮਨਪ੍ਰੀਤ ਕੌਰ ਦੀ ਮਿਹਨਤ ਨੂੰ ਸਲਾਮ, ਮਾਂ-ਧੀ ਨੇ ਇਕੱਠਿਆਂ ਪਾਸ ਕੀਤੀ 12ਵੀਂ ਦੀ ਪ੍ਰੀਖਿਆ
ਉਨ੍ਹਾਂ ਦੱਸਿਆ ਕਿ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਨੂੰ ਬੁਝਾਉਣ ਲਈ 8 ਤੋਂ 9 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਦੁਕਾਨ 'ਚ ਜ਼ਿਆਦਾ ਸਾਮਾਨ ਪਲਾਸਟਿਕ ਦਾ ਪਿਆ ਹੋਣ ਕਾਰਨ ਅੱਗ ਕੁਝ ਹੀ ਦੇਰ 'ਚ ਫੈਲ ਗਈ। ਦਿੱਤੀ। ਦੁਕਾਨ ਮਾਲਕ ਅਨੁਸਾਰ ਅੱਗ ਲੱਗਣ ਕਾਰਣ ਉਨ੍ਹਾਂ ਦਾ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ 2 ਘਰਾਂ 'ਚ ਪੁਆਏ ਵੈਣ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਗਈ ਜਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਅੰਮ੍ਰਿਤਸਰ ’ਚ 12 ਸਾਲਾ ਬੱਚੀ ਬਣੀ ਮਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY