ਨਵੀਂ ਦਿੱਲੀ/ਗੁਰਦਾਸਪੁਰ : ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਅੱਜ ਇਸ ਦੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਫਿਲਹਾਲ ਜੋ ਹਾਲਾਤ ਚੱਲ ਰਹੇ ਹਨ, ਇਸ ਨੂੰ ਦੇਖਦੇ ਹੋਏ ਸੰਗਤ ਦੀ ਸੁਰੱਖਿਆ ਲਈ ਲਾਂਘਾ ਬੰਦ ਕੀਤਾ ਗਿਆ ਹੈ। ਇਹ ਲਾਂਘਾ ਉਦੋਂ ਤੱਕ ਬੰਦ ਰਹੇਗਾ ਜਦੋਂ ਤਕ ਅਗਲੇ ਹੁਕਮ ਨਹੀਂ ਆਉਂਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਵੀਰਵਾਰ ਨੂੰ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਲਈ ਕੋਰੀਡੋਰ 'ਤੇ ਪਹੁੰਚੀ ਸੀ, ਪਰ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਇਹ ਆਖ ਕੇ ਵਾਪਸ ਭੇਜ ਦਿੱਤਾ ਸੀ ਕਿ ਤੁਹਾਡੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਜਾ ਰਹੀ, ਜਿਸ ਤੋਂ ਬਾਅਦ ਸੰਗਤ ਉਥੋਂ ਹੀ ਵਾਪਸ ਮੁੜ ਆਈ ਸੀ।
ਇਹ ਵੀ ਪੜ੍ਹੋ : ਜੰਗ ਦੇ ਮਾਹੌਲ 'ਚ ਅਸਮਾਨ ’ਚ ਜਹਾਜ਼ ਤੋਂ ਨਿਕਲੇ ਅੰਗਾਰਿਆਂ ਨਾਲ ਲੋਕ ਸਹਿਮੇ
ਇਸ ਪ੍ਰੈੱਸ ਵਾਰਤਾ ਨੂੰ ਸੰਬੰਧਨ ਕਰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਕੰਧਾਰ, ਉੜੀ, ਪੁੰਛ, ਰਾਜੌਰੀ, ਅਖਨੂਰ ਅਤੇ ਊਧਮਪੁਰ ਵਰਗੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕਿਆਂ 'ਤੇ ਗੋਲੀਬਾਰੀ ਕਰਕੇ ਭਾਰਤ ਵਿਰੁੱਧ ਭੜਕਾਊ ਫੌਜੀ ਕਾਰਵਾਈ ਕੀਤੀ ਹੈ। ਇਸ ਹਮਲੇ ਵਿੱਚ ਭਾਰਤੀ ਸੁਰੱਖਿਆ ਬਲਾਂ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ ਅਤੇ ਕੁਝ ਜ਼ਖ਼ਮੀ ਹੋਏ ਹਨ, ਹਾਲਾਂਕਿ, ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਫੌਜ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਸੰਭਾਵੀ ਖ਼ਤਰੇ ਨੂੰ ਦੇਖਦਿਆਂ ਪੰਜਾਬ ਵਿਚ ਜਾਰੀ ਹੋਈ ਨਵੀਂ ਐਡਵਾਈਜ਼ਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ਦੇ ਲੈਣ-ਦੇਣ ਦੇ ਮਾਮਲੇ 'ਚ ਕਿਸਾਨ ਦੀ ਲਾਸ਼ ਬਰਾਮਦ
NEXT STORY