ਪਠਾਨਕੋਟ, ਭੋਆ (ਜ.ਬ.) : ਵਿਦੇਸ਼ ਭੇਜਣ ਦੇ ਨਾਂ 'ਤੇ 27 ਲੱਖ 8 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ 'ਤੇ ਥਾਣਾ ਕਾਨਵਾਂ ਦੀ ਪੁਲਸ ਨੇ ਇਕ ਔਰਤ ਅਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਨਵਰੀਤ ਸਿੰਘ ਅਤੇ ਬਲਜੀਤ ਕੌਰ ਨਿਵਾਸੀ ਪੰਜਾਬ ਬਾਗ ਪਟਿਆਲਾ ਨੇ ਗੁਰਪ੍ਰੀਤ ਸਿੰਘ ਨਿਵਾਸੀ ਭਗਵਾਨਸਰ, ਗੁਰਤੇਜਪਾਲ ਸਿੰਘ ਨਿਵਾਸੀ ਚੱਕ ਧਾਰੀਵਾਲ, ਪਲਵਿੰਦਰ ਸਿੰਘ ਨਿਵਾਸੀ ਡੇਰਾ ਪਠਾਣਾ ਧਿਆਨਪੁਰ, ਰਮਨਦੀਪ ਕੌਰ ਨਿਵਾਸੀ ਪੁੱਲਪੁਕਤਾ ਹੁਸ਼ਿਆਰਪੁਰ ਅਤੇ ਲਵਪ੍ਰੀਤ ਸਿੰਘ ਨਿਵਾਸੀ ਗੋਬਿੰਦਸਰ ਨੂੰ ਵਿਦੇਸ਼ ਭੇਜਣ ਸਬੰਧੀ ਹਰੇਕ ਵਿਅਕਤੀ 20-20 ਲੱਖ ਰੁਪਏ 'ਚ ਕੈਨੇਡਾ ਭੇਜਣ ਦੀ ਗੱਲ ਕੀਤੀ। ਇਸ ਕਾਰਨ ਉਸ ਨੇ ਕੁਝ ਐਡਵਾਂਸ 'ਚ ਪੈਸੇ ਦੇ ਦਿੱਤੇ, ਜਿਸ ਦੀ ਕੁੱਲ ਰਕਮ 27 ਲੱਖ 8 ਹਜ਼ਾਰ ਰੁਪਏ ਬਣਦੀ ਹੈ ਪਰ ਦੋਸ਼ੀਆਂ ਨੇ ਨਾ ਤਾਂ ਉਕਤ ਲੋਕਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤਨੀ ਦੀ ਫਰਮਾਇਸ਼ ਦੇ ਚੱਕਰ 'ਚ ਪੁਲਸ ਦੇ ਹੱਥੇ ਚੜ੍ਹਿਆ ਸਾਗਰ
NEXT STORY