ਗੁਰਦਾਸਪੁਰ(ਹਰਮਨਪ੍ਰੀਤ, ਵਿਨੋਦ) : ਐਂਟੀ ਗੁੰਡਾ ਸਟਾਫ ਨੇ ਸਮੈਕ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਗੁੰਡਾ ਸਟਾਫ ਦੇ ਏ. ਐੱਸ. ਆਈ. ਕਸ਼ਮੀਰ ਸਿੰਘ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਗੁਰਦਾਸਪੁਰ ਮੌਜੂਦ ਸਨ।
ਇਸ ਦੌਰਾਨ ਡਾਕਖਾਨਾ ਚੌਕ ਵੱਲੋਂ ਮੋਟਰਸਾਈਕਲ 'ਤੇ ਪ੍ਰਿਤਪਾਲ ਸਿੰਘ ਵਾਸੀ ਬਾਗੜੀਆਂ, ਬਲਵਿੰਦਰ ਸਿੰਘ ਵਾਸੀ ਕੋਟ ਖਾਲਸਾ ਅਤੇ ਗੁਰਜੀਤ ਸਿੰਘ ਵਾਸੀ ਘੱਨੂਪੁਰ ਕਾਲੇ ਅੰਮ੍ਰਿਤਸਰ ਸਵਾਰ ਹੋ ਕੇ ਆ ਰਹੇ ਸਨ। ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਟੂਲ ਬਾਕਸ 'ਚੋਂ 5 ਗ੍ਰਾਮ ਸਮੈਕ ਬਰਾਮਦ ਹੋਈ। ਪੁਲਸ ਨੇ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਾਨਸਿਕ ਪ੍ਰੇਸ਼ਾਨੀ ਕਾਰਨ ਰਿਕਸ਼ਾ ਚਾਲਕ ਨੇ ਪੱਖੇ ਨਾਲ ਫਾਹ ਲੈਣ ਦੀ ਕੀਤੀ ਕੋਸ਼ਿਸ਼
NEXT STORY