ਗੁਰਦਾਸਪੁਰ (ਵਿਨੋਦ) : ਪਿੰਡ ਹੱਲਾ ਚਾਹੀਆ ਵਿਖੇ ਇਕ ਰਿਕਸ਼ਾ ਚਾਲਕ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ਘਰ 'ਚ ਪੱਖੇ ਨਾਲ ਲਟਕ ਕੇ ਫਾਹ ਲੈਣ ਦੀ ਕੋਸ਼ਿਸ਼ ਕੀਤੀ।
ਹਸਪਤਾਲ ਵਿਚ ਜ਼ਖ਼ਮੀ ਵਿਕਰਮਜੀਤ ਸਿੰਘ ਪੁੱਤਰ ਅਮਰਨਾਥ ਵਾਸੀ ਹੱਲਾ ਚਾਹੀਆ ਦੇ ਭਰਾ ਸੁਖਵਿੰਦਰ ਸਿੰਘ, ਹਰਭਜਨ ਸਿੰਘ ਅਤੇ ਰਵੀ ਨੇ ਦੱਸਿਆ ਕਿ ਵਿਕਰਮਜੀਤ ਦੀ ਪਤਨੀ ਦਾ 10 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਸ ਦਾ ਕੋਈ ਵੀ ਬੱਚਾ ਨਹੀਂ ਹੈ ਅਤੇ ਉਹ ਗੁਰਦਾਸਪੁਰ ਵਿਖੇ ਰਿਕਸ਼ਾ ਚਲਾਉਂਦਾ ਹੈ ਅਤੇ ਘਰ 'ਚ ਇਕੱਲਾ ਹੀ ਰਹਿੰਦਾ ਹੈ, ਜਿਸ ਕਰ ਕੇ ਵਿਕਰਮਜੀਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਵਿਕਰਮਜੀਤ ਕਮਰੇ 'ਚ ਪੱਖੇ ਨਾਲ ਲਟਕ ਕੇ ਫਾਹ ਲੈਣ ਜਾ ਰਿਹਾ ਸੀ ਕਿ ਅਚਾਨਕ ਪਿੰਡ ਦੇ ਵਿਅਕਤੀ ਨੇ ਉਸ ਨੂੰ ਵੇਖਿਆ ਅਤੇ ਰੌਲਾ ਪਾ ਦਿੱਤਾ, ਜਿਸ 'ਤੇ ਉਨ੍ਹਾਂ ਅਤੇ ਪਿੰਡ ਵਾਸੀਆਂ ਨੇ ਵਿਕਰਮਜੀਤ ਨੂੰ ਹੇਠਾਂ ਉਤਾਰਿਆ ਅਤੇ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
'ਅਮਰੀਕਾ 'ਚ ਇਕ ਸਾਲ 'ਚ 70 ਹਜ਼ਾਰ ਲੋਕਾਂ ਨੂੰ ਖਾ ਗਿਆ ਨਸ਼ਾ'
NEXT STORY