ਗੁਰਦਾਸਪੁਰ (ਵਿਨੋਦ) : ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਸਿਟੀ ਪੁਲਸ ਗੁਰਦਾਸਪੁਰ ਨੇ ਮਾਂ-ਪੁੱਤ ਖਿਲਾਫ ਧਾਰਾ 365 ਤੇ 120-ਬੀ ਅਧੀਨ ਕੇਸ ਦਰਜ ਕੀਤਾ ਹੈ ਜਦਕਿ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਗੁਰਦਾਸਪੁਰ ਵਾਸੀ ਇਕ ਨੌਜਵਾਨ ਨੇ ਸਿਟੀ ਪੁਲਸ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਭੈਣ ਸਥਾਨਕ ਇਕ ਪ੍ਰਾਈਵੇਟ ਸਕੂਲ 'ਚ ਟੀਚਰ ਸੀ। ਬੀਤੇ ਦਿਨ ਉਸ ਦੀ ਭੈਣ ਘਰ ਤੋਂ ਕਰਿਆਨੇ ਦਾ ਸਾਮਾਨ ਖਰੀਦਣ ਲਈ ਗਈ ਪਰ ਵਾਪਸ ਨਹੀਂ ਆਈ। ਉਸ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਰਾਜਨ ਸ਼ਰਮਾ ਤੇ ਉਸ ਦੀ ਮਾਂ ਨੇ ਸਾਜਿਸ਼ ਤਹਿਤ ਕਿਸੇ ਅਣਪਛਾਤੀ ਜਗ੍ਹਾ 'ਤੇ ਉਸ ਦੀ ਭੈਣ ਨੂੰ ਲੁਕਾਇਆ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ਼ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀ ਤੇ ਉਸ ਦੀ ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਮੋਬਾਇਲ ਵਿੰਗ ਨੇ ਵਸੂਲਿਆ 20.61 ਲੱਖ ਜੁਰਮਾਨਾ
NEXT STORY