ਤਰਨਤਾਰਨ (ਰਮਨ)-ਸਥਾਨਕ ਸ਼ਹਿਰ ਦੇ ਜੰਡਿਆਲਾ ਬਾਈਪਾਸ ਚੌਂਕ ਵਿਖੇ ਮੌਜੂਦ ਇਕ ਮੋਟਰ ਗੈਰਾਜ ਦੇ ਬਾਹਰ ਖੜ੍ਹੀਆਂ ਕਰੀਬ ਅੱਧੀ ਦਰਜਨ ਵੱਖ-ਵੱਖ ਕਾਰਾਂ ਨੂੰ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ। ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਜਿਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ’ਚ ਦਿਨੋਂ-ਦਿਨ ਵੱਧ ਰਹੀ ਹੈ ਪੰਜਾਬੀ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 96 ਫੀਸਦੀ ਹੋਇਆ ਵਾਧਾ
ਸਥਾਨਕ ਜੰਡਿਆਲਾ ਬਾਈਪਾਸ ਚੌਂਕ ਵਿਖੇ ਰੂਪ ਮੋਟਰ ਗੈਰਾਜ ਦੇ ਮਾਲਕ ਹਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਾਜੀਕੋਟ ਰੋਡ ਤਰਨਤਾਰਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਕੱਲ ਸ਼ਾਮ ਕਰੀਬ 7 ਵਜੇ ਉਸਦੇ ਮੋਟਰ ਗੈਰਾਜ ਉਪਰ ਕੰਵਲਜੀਤ ਸਿੰਘ ਪੁੱਤਰ ਹਰਬੰਸ ਸਿੰਘ, ਗੋਪੀ, ਰੇਸ਼ਮ, ਕਰੀਬ 20 ਅਣਪਛਾਤੇ ਗੁੰਡਾ ਅਨਸਰ ਨਾਲ ਲੈ ਕੇ ਆ ਗਏ, ਜਿਨ੍ਹਾਂ ਵੱਲੋਂ ਉਸ ਨੂੰ ਮੋਬਾਈਲ ਫੋਨ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਆਪਣੀ ਗੱਡੀ ਦਾ ਕੰਮ ਕਰਵਾਉਣਾ ਹੈ, ਜਿਸ ਤੋਂ ਬਾਅਦ ਉਸਨੇ ਕਿਹਾ ਕਿ ਮੈਂ ਅੱਜ ਬਾਹਰ ਹਾਂ ਅਤੇ ਮੇਰੀ ਦੁਕਾਨ ’ਤੇ ਕੰਮ ਕਰਦੇ ਬੰਦਿਆਂ ਕੋਲੋਂ ਤੁਸੀਂ ਕੰਮ ਕਰਵਾ ਲਓ। ਇਨ੍ਹਾਂ ਵਿਅਕਤੀਆਂ ਨੇ ਦੁਬਾਰਾ ਉਸ ਨੂੰ ਫੋਨ ਕਰਕੇ ਕਿਹਾ ਕਿ ਤੈਨੂੰ ਅਸੀਂ ਮਿਲਣਾ ਹੈ। ਇਸ ਤੋਂ ਬਾਅਦ ਉਸ ਦੀ ਦੁਕਾਨ ਉਪਰ ਕੰਮ ਕਰਨ ਵਾਲੇ ਕਰਮਚਾਰੀ ਜਸਪਾਲ ਸਿੰਘ ਨੂੰ ਉਕਤ ਵਿਅਕਤੀਆਂ ਨੇ ਧੱਕੇ ਨਾਲ ਆਪਣੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਕਤ ਸਾਰੇ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਦੀ ਦੁਕਾਨ ਬਾਹਰ ਖੜ੍ਹੀਆਂ ਵੱਖ-ਵੱਖ ਗੱਡੀਆਂ, ਦੁਕਾਨ ਦੇ ਸਾਮਾਨ ਅਲਮਾਰੀਆਂ ਅਤੇ ਟਰੈਕਟਰ ਦੀ ਬੁਰੀ ਤਰ੍ਹਾਂ ਦਸਤੀ ਹਥਿਆਰਾਂ ਨਾਲ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਜਿਸ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਵੱਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ ਉਪਰ ਮੁਲਜ਼ਮਾਂ ਦੀ ਭਾਲ ਕਰਦੇ ਹੋਏ ਕਾਨੂਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਤਰੀ ਧਾਲੀਵਾਲ ਵੱਲੋਂ ਅਜਨਾਲਾ ਦੇ ਆਲੇ-ਦੁਆਲੇ ਸੜਕਾਂ ’ਤੇ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ
NEXT STORY