ਕਲਾਨੌਰ (ਹਰਜਿੰਦਰ ਗੋਰਾਇਆ)- ਪੰਜਾਬ ਦੇ ਸਰਹੱਦੀ ਇਲਾਕੇ 'ਚ ਪਾਕਿਸਤਾਨ ਵੱਲੋਂ ਨਿੱਤ ਦਿਨ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਸਮੇਤ ਹੋਰ ਕਈ ਗੈਰ-ਕਾਨੂੰਨੀ ਵਸਤੂਆਂ ਸੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਸਰਹੱਦਾਂ 'ਤੇ ਤਾਇਨਤ ਫੋਰਸਾਂ ਦੇ ਜਵਾਨਾਂ ਵੱਲੋਂ ਹਮੇਸ਼ਾ ਅਸਫਲ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।
ਇਸੇ ਤਹਿਤ ਅੱਜ ਸਰਹੱਦੀ ਖੇਤਰ ਕਲਾਨੋਰ ਦੇ ਪੁਲਸ ਸਟੇਸ਼ਨ ਅਧੀਨ ਆਉਂਦੇ ਬੀ.ਓ.ਪੀ. ਬੋਹੜ ਵਡਾਲਾ ਵਿਖੇ ਪੁਲਸ ਅਤੇ ਬੀ.ਐੱਸ.ਐੱਫ. ਨੂੰ ਉਸ ਸਮੇ ਸਫਲਤਾ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਟੇਸ਼ਨ ਕਲਾਨੌਰ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਜਦ ਸਾਂਝੇ ਤੌਰ 'ਤੇ ਪੰਜਾਬ ਪੁਲਸ ਅਤੇ ਬੀ.ਐੱਸ.ਐੱਫ. ਵੱਲੋ ਇਲਾਕੇ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਅਚਾਨਕ ਸਰਹੱਦੀ ਪਿੰਡ ਬੋਹੜ ਵਡਾਲਾ ਨੇੜਿਓਂ ਕੌਮਾਂਤਰੀ ਸਰਹੱਦੀ ਦੇ ਇਕ ਖੇਤ 'ਚੋਂ ਇਕ ਡਰੋਨ ਅਤੇ ਉਸ ਨਾਲ ਬੰਨ੍ਹ ਕੇ ਭੇਜਿਆ ਹੈਰੋਇਨ ਦਾ ਇਕ ਪੈਕਟ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਠੱਗ ਏਜੰਟਾਂ ਦਾ ਹਾਲ ; ਵਿਦੇਸ਼ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵੇਚ'ਤੀ ਪੰਜਾਬ ਦੀ ਧੀ, ਰੂਹ ਕੰਬਾ ਦੇਵੇਗੀ ਹੱਡ-ਬੀਤੀ
ਇਸ ਨੂੰ ਜਦ ਕਬਜ਼ੇ ਵਿੱਚ ਲੈ ਕੇ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਦਾ ਵਜ਼ਨ ਪੈਕਟ ਸਮੇਤ ਲਗਭਗ 535 ਗ੍ਰਾਮ ਹੋਇਆ ਹੈ। ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਇਸ ਡਰੋਨ ਨੂੰ ਅਤੇ ਹੈਰੋਇਨ ਦੇ ਪੈਕਟ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਘਰ 'ਚ ਲੱਗੀ ਕੁੰਡੀ ਫੜਨ ਗਏ ਲਾਈਨਮੈਨ ਨੂੰ ਅੰਦਰ ਡੱਕ ਕੇ ਚਾੜ੍ਹਿਆ ਕੁਟਾਪਾ, 'ਜੀਜਾ' ਕਹਿ ਕੇ ਛੁਡਾਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੰਗਲ ਵਿੰਡੋ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ’ਚ ਜ਼ਿਲ੍ਹਾ ਗੁਰਦਾਸਪੁਰ ਸੂਬੇ ’ਚੋਂ ਮੋਹਰੀ
NEXT STORY