ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) : ਪਿੰਡ ਠੱਠਗੜ੍ਹ ਵਾਸੀ ਸਮਾਜ ਸੇਵੀ ਨੌਜਵਾਨ ਆਗੂ ਰਾਣਾ ਸੰਧੂ ਵਲੋਂ ਇਕ ਹਫਤਾ ਪਹਿਲਾਂ ਘਰ ਵਿਚੋਂ ਭੇਦਭਰੇ ਹਲਾਤਾਂ 'ਚ ਗਾਇਬ ਕੀਤੀ ਗਈ ਮਾਂ/ਧੀ ਨੂੰ ਪੁਲਸ ਦੀ ਸਹਾਇਤਾ ਨਾਲ ਅੰਮ੍ਰਿਤਸਰ ਤੋਂ ਬਰਾਮਦ ਕਰਕੇ ਪਰਿਵਾਰ ਹਵਾਲੇ ਕੀਤਾ ਹੈ।
ਜਾਣਕਾਰੀ ਦਿੰਦਿਆਂ ਰਾਣਾ ਸੰਧੂ ਨੇ ਦੱਸਿਆ ਕਿ ਉਸ ਨੂੰ ਬੀਤੀ 18 ਮਾਰਚ ਨੂੰ ਉਨ੍ਹਾਂ ਦੇ ਪਿੰਡ ਦੇ ਵਾਸੀ ਮਜ਼ਦੂਰ ਵਿਅਕਤੀ ਅਰਜਨ ਸਿੰਘ ਨੇ ਦੱਸਿਆ ਸੀ ਕਿ ਉਸਦੀ ਪਤਨੀ ਜੋਤੀ ਅਤੇ ਜਵਾਨ ਲੜਕੀ ਮਨਪ੍ਰੀਤ ਕੌਰ (ਦੋਵੇਂ ਕਾਲਪਨਿਕ ਨਾਂ) ਕਿਧਰੇ ਚਲੀਆਂ ਗਈਆਂ ਹਨ। ਰਾਣਾ ਸੰਧੂ ਅਨੁਸਾਰ ਉਕਤ ਵਿਅਕਤੀ ਆਰਥਿਕ ਪਖੋਂ ਬਹੁਤ ਹੀ ਗਰੀਬ ਹੈ ਅਤੇ ਕਿਸੇ ਇੱਟ ਭੱਠੇ 'ਤੇ ਮਜ਼ਦੂਰੀ ਕਰਦਾ ਹੈ। ਉਸ ਨੇ ਦੱਸਿਆ ਅਰਜਨ ਸਿੰਘ ਕਾਨੂੰਨੀ ਚਾਰਾਜੋਈ ਕਰਨ ਤੋਂ ਅਸਮਰਥ ਹੋਣ ਕਰਕੇ ਉਸ ਵਲੋਂ ਅਰਜਨ ਸਿੰਘ ਦੇ ਮਾਮਲੇ ਨੂੰ ਆਪਣੇ ਹੱਥ 'ਚ ਲੈਂਦਿਆਂ ਪੀੜਤ ਵਲੋਂ ਉਸ ਦੀ ਪਤਨੀ ਅਤੇ ਲੜਕੀ ਨੂੰ ਲੈ ਕੇ ਜਾਣ ਵਾਲੇ ਕਥਿਤ ਸ਼ੱਕੀ ਵਿਅਕਤੀਆਂ ਵਿਰੋਧ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਾਈ ਗਈ। ਉਸ ਨੇ ਦੱਸਿਆ ਕਿ ਥਾਣਾ ਝਬਾਲ ਦੇ ਥਾਣੇਦਾਰ ਹਰੀ ਸਿੰਘ ਵਲੋਂ ਪੁਲਸ ਪਾਰਟੀ ਨਾਲ ਛਾਪਾਮਾਰ ਕੇ ਪਿੰਡ ਕੋਟਲੀ ਨਸੀਰ ਖਾਂ ਦੇ ਵਾਸੀ ਜਗਰੂਪ ਸਿੰਘ ਨੂੰ ਕਾਬੂ ਕਰ ਲਿਆ ਗਿਆ, ਜਿਸ ਨੇ ਅੱਗੇ ਪਿੰਡ ਬੋਹੜੂ ਵਾਸੀ ਗੁਰਦੀਪ ਸਿੰਘ ਨੌਜਵਾਨ ਨੂੰ ਕਾਬੂ ਕਰਾਇਆ। ਦੋਹਾਂ ਤੋਂ ਪੁਲਸ ਵਲੋਂ ਕੀਤੀ ਸਖਤੀ ਨਾਲ ਪੁੱਛਗਿੱਛ ਤੋਂ ਬਾਅਦ ਉਕਤ ਨੌਜਵਾਨਾਂ ਨੇ ਬੀਤੇ ਕੱਲ ਮਾਂ, ਧੀ ਪੁਲਸ ਨੂੰ ਅੰਮ੍ਰਿਤਸਰ ਤੋਂ ਬਰਾਮਦ ਕਰਾ ਦਿੱਤੀਆਂ ਹਨ। ਉਸਨੇ ਦੱਸਿਆ ਕਿ ਮਾਂ, ਧੀ ਨੂੰ ਉਸ ਵਲੋਂ ਆਪਣੇ ਦਫਤਰ ਵਿਖੇ ਸ਼ਨੀਵਾਰ ਨੂੰ ਪਿੰਡ ਠੱਠਗੜ੍ਹ ਦੇ ਮੋਹਤਬਰਾਂ ਵਿਰਸਾ ਸਿੰਘ, ਕਾਰਜ ਸਿੰਘ ਮੈਂਬਰ ਪੰਚਾਇਤ, ਲਖਵਿੰਦਰ ਸਿੰਘ, ਮੱਦੀ ਠੱਠਗੜ, ਹਰਦੀਪ ਸਿੰਘ, ਪਿੰਟੂ ਠੱਠਗੜ, ਸੁਖਦੇਵ ਸਿੰਘ ਫੌਜੀ, ਦਲਜੀਤ ਸਿੰਘ ਢਿੱਲੋਂ ਦੀ ਹਾਜ਼ਰੀ 'ਚ ਅਰਜਨ ਸਿੰਘ ਅਤੇ ਔਰਤ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਰਾਣਾ ਸੰਧੂ ਨੇ ਦੱਸਿਆ ਕਿ ਵਿਅਹੁਤਾ ਨੂੰ ਘਰੋਂ ਗਾਇਬ ਕਰਨ ਵਾਲਿਆਂ ਵਲੋਂ ਵੀ ਮੋਹਤਬਰਾਂ ਦੀ ਹਾਜ਼ਰੀ 'ਚ ਲਿਖਤੀ ਤੌਰ 'ਤੇ ਮੁਆਫੀ ਮੰਗੀ ਗਈ ਹੈ। ਇਸ ਮੌਕੇ ਲੱਖਾ ਸਿੰਘ ਸਾਂਘਣਾ, ਜਸਬੀਰ ਸਿੰਘ, ਬਖਸੀਸ ਸਿੰਘ ਸਾਂਘਣਾ ਆਦਿ ਹਾਜ਼ਰ ਸਨ।
ਮਾਤਾ ਦਵਿੰਦਰ ਕੌਰ ਢਿੱਲੋਂ ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ
NEXT STORY