ਬਹਿਰਾਮਪੁਰ/ਦੀਨਾਨਗਰ (ਹਰਜਿੰਦਰ ਗੋਰਾਇਆ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਨਾਲ ਸਬੰਧਿਤ ਪਿੰਡ ਸ਼ੇਖਾ ਦੇ ਪਿਛਕੋੜ ਨਾਲ ਸਬੰਧ ਰੱਖਣ ਵਾਲੇ ਫਰਾਂਸ ਦੇ ਬੋਬੀਨੀ ਸ਼ਹਿਰ ਵਿਚ ਡਿਪਟੀ ਮੇਅਰ ਦੀ ਸੇਵਾ ਨਿਭਾ ਰਹੇ ਰਣਜੀਤ ਸਿੰਘ ਗੋਰਾਇਆ ਬੀਤੇ ਦਿਨ ਪਿੰਡ ਸ਼ੇਖਾ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਵਿਸ਼ੇਸ ਗੱਲਬਾਤ ਕਰਦਿਆਂ ਕਿਹਾ ਕਿ ਫਰਾਂਸ ਵਿਚ ਮੇਰੇ ਮਾਤਾ-ਪਿਤਾ ਦੀ ਐਂਟਰੀ 1970 ਵਿਚ ਹੋਈ ਸੀ। ਉਥੇ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਕਰਨ ਉਪਰੰਤ ਉਥੇ ਦੇ ਪੱਕੇ ਵਸਨੀਕ ਹੋ ਗਏ। ਮੇਰਾ ਅਤੇ ਮੇਰੇ 2 ਹੋਰ ਭਰਾਵਾਂ ਦਾ ਜਨਮ ਫਰਾਂਸ ਵਿਚ ਹੋਇਆ, ਜਿਸ ਦੌਰਾਨ ਅਸੀਂ ਇਥੇ ਹੀ ਜਨਮੇ ਪੱਲੇ ਅਤੇ ਪੜ੍ਹਾਈ ਕੀਤੀ।
ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ 2004 'ਚ ਮੈਂ ਅਤੇ ਮੇਰੇ 2 ਦੋਸਤ ਅਸੀਂ ਫਰਾਂਸ ਦੇ ਸਕੂਲ ਵਿਚ ਦੱਸਵੀਂ ਕਲਾਸ ਦੇ ਸਮੇਂ ਦੌਰਾਨ ਪਹਿਲੀ ਵਾਰੀ ਪੱਗੜੀ ਬੰਨ ਕੇ ਸਕੂਲ ਅੰਦਰ ਗਏ ਤਾਂ ਸਾਨੂੰ ਸਕੂਲ ਤੋਂ ਬਹਾਰ ਕੱਢ ਦਿੱਤਾ ਗਿਆ। ਜਿਸ ਦੇ ਤਹਿਤ ਅਸੀਂ ਕਾਨੂੰਨੀ ਲੜਾਈ ਲੜੀ ਅਤੇ ਕੇਸ ਕੀਤਾ। ਇਸ ਦੌਰਾਨ ਅਸੀਂ ਫਰਾਂਸ 'ਚ ਕੇਸ ਹਾਰ ਗਏ। ਫਿਰ ਇਹ ਕੇਸ ਯੂ. ਐਨ.ਏ ਵਿਚ ਫਰਾਂਸ ਸਰਕਾਰ ਖ਼ਿਲਾਫ਼ ਕੀਤਾ ਗਿਆ, ਜਿਸ ਦੌਰਾਨ ਸਾਡੀ ਜਿੱਤ ਹੋਈ ਅਤੇ ਇਹ ਪੱਗੜੀ ਦੇ ਮਸਲੇ ਦਾ ਹੱਲ ਹੋਇਆ। ਅਸੀਂ ਆਪਣੀ ਪੜ੍ਹਾਈ ਲਗਾਤਾਰ ਜਾਰੀ ਰੱਖੀ ਅਤੇ ਐੱਲ.ਐੱਲ.ਬੀ ਦੀ ਡਿਗਰੀ ਹਾਸਲ ਕੀਤੀ।
ਸੰਨ 2020 ਵਿਚ ਫਰਾਂਸ ਦੀ ਚੋਣਾ ਲੜਨ ਦਾ ਮੌਕਾ ਮਿਲਿਆ, ਜਿਸ ਦੌਰਾਨ ਮੌਜੂਦਾ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸਾਡੀ ਪਾਰਟੀ ਨੇ ਬਹੁਤ ਵੱਡੇ ਪੱਧਰ 'ਤੇ ਜਿੱਤ ਹਾਸਲ ਕੀਤੀ ਅਤੇ ਮੈਨੂੰ ਡਿਪਟੀ ਮੇਅਰ ਦੀ ਸੇਵਾ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਜਦ ਪੰਜਾਬ ਵਿਚ ਛੋਟੇ ਹੁੰਦੇ ਆਉਂਦੇ ਸੀ ਤਾਂ ਆਪਣੇ ਪਿੰਡ ਨੂੰ ਕਾਫ਼ੀ ਹੱਦ ਤੱਕ ਪਛੜਾ ਹੋਇਆ ਮਹਿਸੂਸ ਕਰਦੇ ਸੀ। ਜਿਵੇਂ ਕਿ ਰਾਤ ਨੂੰ ਜੇਕਰ ਗਲੀਆਂ ਵਿਚ ਘੁੰਮਣ ਲਈ ਜਾਣਾ ਹੁੰਦਾ ਸੀ ਤਾਂ ਅੱਤ ਦਾ ਹਨੇਰਾ ਹੋਣ ਕਾਰਨ ਕਾਫ਼ੀ ਡਰ ਲੱਗਦਾ ਸੀ, ਪਰ ਸਭ ਤੋਂ ਪਹਿਲਾਂ ਅਤੇ ਪੂਰੇ ਪਿੰਡ ਵਿਚ 100 ਦੇ ਕਰੀਬ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਮਿਡਲ ਸਕੂਲ ਦਾ ਮੇਨ ਗੇਟ ਤਿਆਰ ਕੀਤਾ । ਪਿੰਡ ਦੇ ਸ਼ਮਸ਼ਾਨ ਘਾਟ ਵਿਚ ਵੱਡੇ ਪੱਧਰ 'ਤੇ ਸੁਧਾਰ ਕੀਤਾ ਗਿਆ ਅਤੇ ਹਰਿਆਲੀ ਲਈ ਬੂਟੇ ਲਾਏ ਗਏ ਤਾਂ ਕਿ ਸੁੰਦਰਤਾ ਦਿੱਖ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਉਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਸੰਦੇਸ਼ ਦਿੱਤਾ ਕਿ ਕਿ ਨੌਜਵਾਨ ਨਸ਼ੇ ਦੀ ਲਾਹਨਤ ਨੂੰ ਨਫ਼ਰਤ ਕਰੇ ਅਤੇ ਆਪਣੇ ਪੰਜਾਬੀ ਵਿਰਸੇ ਨੂੰ ਹਮੇਸ਼ਾ ਯਾਦ ਰੱਖੇ, ਕਿਉਂਕਿ ਅੱਜ ਦੇ ਸਮੇਂ ਦੌਰਾਨ ਆਪਣੇ ਵਿਰਸੇ ਨੂੰ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ, ਜਿਸ ਕਾਰਨ ਅੱਜ ਵੀ ਕਈ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਣ ਕਾਰਨ ਆਪਣਾ ਜੀਵਨ ਬਰਬਾਦ ਕਰ ਰਹੇ। ਇਸ ਲਈ ਸਰਕਾਰਾਂ ਨੂੰ ਵੀ ਨਸ਼ੇ ਅਤੇ ਬੇਰੁਜ਼ਗਾਰੀ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਤਰਰਾਜੀ ਨਸ਼ਾ ਸਮੱਗਲਿੰਗ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਟੀਕੇ, ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ
NEXT STORY