ਸ੍ਰੀ ਹਰਗੋਬਿੰਦਪੁਰ, (ਬਾਬਾ, ਬੱਬੂ)- ਤਿਉਹਾਰਾਂ ਤੇ ਝੋਨੇ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਨੇ ਪੁਲਸ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਰਾਤ ਸਮੇਂ ਸ਼ਹਿਰ ’ਚ ਪੁਲਸ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੈਪਿਡ ਰੂਰਲ ਰਿਸਪਾਂਸ ਵਾਲੇ ਮੁਲਾਜ਼ਮਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਝੋਨੇ ਦਾ ਸੀਜ਼ਨ ਜੋਬਨ ’ਤੇ ਹੋਣ ਕਰਕੇ ਅਨਾਜ ਮੰਡੀ ਸ੍ਰੀ ਹਰਗੋਬਿੰਦਪੁਰ, ਹਰਚੋਵਾਲ ਵਿਖੇ ਹਰ ਰੋਜ਼ਾ ਸਮਾਂ ਬਦਲ-ਬਦਲ ਕੇ ਤਿੰਨ-ਚਾਰ ਚੱਕਰ ਕੱਟਿਆ ਕਰਨ ਅਤੇ ਹਰ ਸ਼ੱਕੀ ਵਿਅਕਤੀ ’ਤੇ ਸਖਤ ਨਿਗ੍ਹਾ ਰੱਖਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐੱਸ. ਐੱਚ. ਓ. ਕੁਲਦੀਪ ਸਿੰਘ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਹਰ ਰੋਜ਼ ਸਿਟੀ ਚੌਕ, ਸਾਗਰ ਚੌਕ, ਲਾਈਟਾਂ ਵਾਲਾ ਚੌਕ, ਭਾਈ ਮੰਝ ਸਾਹਿਬ, ਨਹਿਰਾਂ ਦੀਆਂ ਪੁਲੀਆਂ ’ਤੇ ਸਮਾਂ ਬਦਲ-ਬਦਲ ਕੇ ਸਪੈਸ਼ਲ ਨਾਕੇ ਲਗਾ ਕੇ ਵ੍ਹੀਕਲਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਬਡ਼ੀ ਬਾਰੀਕੀ ਨਾਲ ਕੀਤੀ ਜਾ ਰਹੀ ਹੇ ਅਤੇ ਅਧੂਰੇ ਦਸਤਾਵੇਜ਼ਾਂ ਵਾਲੇ ਵ੍ਹੀਕਲਾਂ ਦੇ ਚਾਲਾਨ ਕੱਟੇ ਜਾ ਰਹੇ ਹਨ।
ਇਸ ਮੌੇਕੇ ਹਰਬੰਸ ਸਿੰਘ ਐੈੱਸ. ਆਈ., ਭਾਪਾ ਜੋਗਿੰਦਰ ਸਿੰਘ ਐੱਸ. ਆਈ., ਮਦਨਮੋਹਨ ਸਿੰਘ ਏ. ਐੱਸ. ਆਈ., ਸੁਰਿੰਦਰ ਸਿੰਘ ਏ. ਐੱਸ. ਆਈ., ਪਰਮਜੀਤ ਸਿੰਘ ਏ. ਐੱਸ. ਆਈ., ਹਰਪਾਲ ਸਿੰਘ ਏ. ਐੱਸ. ਆਈ., ਮੁਨਸ਼ੀ ਗੁਲਸ਼ਨ ਤੇ ਮੁਨਸ਼ੀ ਜਗਦੀਪ ਸਿੰਘ ਆਦਿ ਹਾਜ਼ਰ ਸਨ।
ਨਵ-ਵਿਆਹੀ ਕੁੜੀ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY