ਅੰਮ੍ਰਿਤਸਰ- ਭਾਰਤ-ਪਾਕਿਸਤਾਨ ਦੀਆਂ ਸਰਹੱਦਾਂ 'ਤੇ ਪੰਜਾਬ ਦੀਆਂ ਧੀਆਂ ਪਹਿਰਾ ਦੇ ਰਹੀਆਂ ਹਨ। ਸਰਹੱਦਾਂ ’ਤੇ ਗਰਮੀ ਦਾ ਕਹਿਰ ਜ਼ਿਆਦਾ ਹੈ, ਜਿਥੇ ਪਾਰਾ 45 ਡਿਗਰੀ ਸੈਲਸੀਅਸ ਪਾਰ ਕਰ ਚੁੱਕਾ ਹੈ। ਕੜਾਕੇਦਾਰ ਗਰਮੀ ਵਿੱਚ ਬੀ.ਐੱਸ.ਐੱਫ ਜਨਾਨੀਆਂ ਨੇ ਸਰਹੱਦ ਦੀਆਂ ਕੰਡਿਆਲੀ ਤਾਰਾਂ ’ਤੇ ਤੇਜ਼ ਨਜ਼ਰ ਰੱਖੀ ਹੋਈ ਹੈ। ਗਰਮੀ ਵਿੱਚ ਸਰਹੱਦਾਂ ’ਤੇ ਤਾਇਨਾਤ ਬੀ.ਐੱਸ.ਐੱਫ. ਦੀਆਂ ਮਹਿਲਾ ਗਾਰਡਾਂ ਦੇ ਜਜ਼ਬੇ ਨੂੰ ਕੋਈ ਹਰਾ ਨਹੀਂ ਸਕਦਾ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਸੂਤਰਾਂ ਅਨੁਸਾਰ ਅੰਮ੍ਰਿਤਸਰ ਦੀ ਅਟਾਰੀ ਸਰਹੱਦ ’ਤੇ 100 ਦੇ ਕਰੀਬ ਪੰਜਾਬ ਦੀਆਂ ਧੀਆਂ ਤਾਇਨਾਤ ਕੀਤੀਆਂ ਗਈਆਂ ਹਨ। ਬੀ.ਐੱਸ.ਐੱਫ. ਦੀ ਵਰਦੀ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਬਹਾਦਰੀ ਦੀ ਝਲਕ ਸਾਫ਼ ਝਲਕਦੀ ਨਜ਼ਰ ਆਉਂਦੀ ਹੈ। ਗਰਮੀਆਂ ਵਿਚ ਉਨ੍ਹਾਂ ਦੇ ਹੌਂਸਲੇ ਕਦੇ ਨਹੀਂ ਘੱਟਦੇ। ਆਧੁਨਿਕ ਹਥਿਆਰਾਂ ਨਾਲ ਲੈਸ ਪੰਜਾਬ ਦੀਆਂ ਧੀਆਂ ਦੇਸ਼ ਦੇ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਹਰ ਪਲ ਸਰਗਰਮ ਰਹਿੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)
ਜ਼ਿਕਰਯੋਗ ਹੈ ਕਿ ਪੰਜਾਬ ਦੀ ਅਟਾਰੀ ਸਰਹੱਦ ’ਤੇ ਪਹਿਲੀ ਵਾਰ ਬੀ.ਐੱਸ.ਐੱਫ. ਦੀਆਂ ਮਹਿਲਾ ਗਾਰਡਾਂ ਨੂੰ ਸਾਲ 2009 ਵਿੱਚ ਤਾਇਨਾਤ ਕੀਤਾ ਗਿਆ ਸੀ। ਉਦੋਂ ਇਨ੍ਹਾਂ ਨੂੰ ਅਟਾਰੀ ਸਰਹੱਦ 'ਤੇ ਕੰਡਿਆਲੀ ਤਾਰ ਪਾਰ ਕਰ ਖੇਤੀ ਕਰਨ ਜਾ ਰਹੀਆਂ ਜਨਾਨੀਆਂ ਦੀ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ ਸੀ। ਅੱਜ ਦੇ ਸਮੇਂ ’ਚ ਇਹ ਬਹਾਦਰ ਜਨਾਨੀਆਂ ਦੇਸ਼ ਦੀਆਂ ਸਰਹੱਦਾਂ 'ਤੇ ਮਰਦਾਂ ਦੇ ਬਰਾਬਰ ਹਰ ਸਮੇਂ ਡਿਊਟੀ ਦਿੰਦੀਆਂ ਹਨ। ਹੁਣ ਉਕਤ ਜਨਾਨੀਆਂ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਹੱਥਾਂ 'ਚ ਹਥਿਆਰ ਫੜ੍ਹ ਸਰਹੱਦ ਦੀ ਰਾਖੀ ਕਰਦੀਆਂ ਨਜ਼ਰ ਆ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਨਗਰ ਕੌਂਸਲ ਦੇ ਪ੍ਰਧਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ, ਗੱਡੀ ’ਚ ਵੱਜੀਆਂ ਗੋਲੀਆਂ
NEXT STORY