ਅੰਮ੍ਰਿਤਸਰ (ਦੀਪਕ)- ਪਿਛਲੇ ਦਿਨਾਂ ਵਿਚ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹਥਿਆਉਣ ਲਈ ਗੈਰ-ਸੰਵਿਧਾਨਕ ਤੌਰ ’ਤੇ ਬਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਧੱਕੇਸ਼ਾਹੀ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੁਲਾਰੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀ ਗੁਰੂ ਘਰਾਂ ਦੇ ਤਾਲੇ ਤੋੜ ਦੇ ਆਦੇਸ਼ ਸੁਪਰੀਮ ਕੋਰਟ ਨੇ ਦਿੱਤੇ ਸਨ। ਹਰਿਆਣਾ ਦੇ ਮੁੱਖ ਮੰਤਰੀ ਖੱਟੜ ਅਤੇ ਹਰਿਆਣਾ ਕਮੇਟੀ ਦੇ ਆਗੂਆਂ ਵੱਲੋਂ ਪ੍ਰਚਾਰੀ ਜਾ ਰਹੀ ਦਲੀਲ ਕਿ ਸਰਕਾਰ ਜੋ ਵੀ ਕਰ ਰਹੀ ਹੈ, ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਹੀ ਕਰ ਰਹੀ ਹੈ। ਇਸ ਬਾਰੇ ਭਾਈ ਮਹਿਤਾ ਨੇ ਖੱਟੜ ਤੋਂ ਪੁੱਛਿਆ ਕਿ ਕੀ ਗੁਰਦੁਆਰਾ ਸਾਹਿਬ ਦੀ ਚੱਲ ਰਹੀ ਮਰਿਆਦਾ ਦੌਰਾਨ ਬਿਜਲੀ ਦੇ ਕਟਰ ਲੈ ਕੇ ਗੋਲਕਾਂ ਦੇ ਤਾਲੇ ਕੱਟਣ, ਬੁਰਛਾਗਰਦੀ ਨਾਲ ਪ੍ਰਬੰਧ ਨੂੰ ਹਥਿਆਉਣਾ ਤੇ ਪੁਲਸ ਵੱਲੋਂ ਜੁੱਤੀਆਂ ਸਮੇਤ ਬਾਵਰਦੀ ਗੁਰਦੁਆਰੇ 'ਚ ਜਾ ਕੇ ਮਰਿਆਦਾ ਭੰਗ ਕਰਨ ਲਈ ਸੁਪਰੀਮ ਕੋਰਟ ਨੇ ਕਿਹਾ ਹੈ।
ਇਹ ਵੀ ਪੜ੍ਹੋ- ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਨਵੀਂ ਕਮੇਟੀ ਲਈ ਇਲੈਕਸ਼ਨ ਕਰਵਾਉਣ ਦੇ ਸਪੱਸ਼ਟ ਆਦੇਸ਼ ਹਨ ਅਤੇ ਇਲੈਕਸ਼ਨ ਲੜਨ ਵਾਲੇ ਮੈਂਬਰ ਤੇ ਨਾਮਜ਼ਦ ਮੈਂਬਰ ਕਿਹੜੇ ਹੋਣੇ ਚਾਹੀਦੇ ਹਨ। ਸਰਕਾਰ ਵੱਲੋਂ ਆਪਨੇ ਪਿੱਠੂਆਂ ਨੂੰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੁਆਉਣ ਲਈ ਕਾਨੂੰਨ ਦੀਆਂ ਧੱਜੀਆਂ ਉਡਾਕੇ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਵੀ ਤਾਰ ਤਾਰ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ। ਭਾਈ ਮਹਿਤਾ ਨੇ ਕਿਹਾ ਕਿ ਇਹ ਹਰਿਆਣਾ ਗੁਰਦੁਆਰਾ ਕਮੇਟੀ ਨਹੀਂ ਸਗੋਂ ਖੱਟੜ ਕਮੇਟੀ ਹੈ। ਇਹ ਕੇਵਲ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਲਈ ਕਾਰਜ ਰਹੀ ਹੈ ਨਾ ਕਿ ਪੰਥਕ ਹਿਤਾਂ ਲਈ।
ਇਹ ਵੀ ਪੜ੍ਹੋ- ਪੰਜਾਬ ’ਚ ਨਸ਼ਿਆਂ ਦੀ ਰੋਕਥਾਮ ਲਈ ਭਾਜਪਾ ਸ਼ੁਰੂ ਕਰੇਗੀ ਜਾਗਰੂਕ ਯਾਤਰਾ : ਵਿਜੈ ਰੂਪਾਨੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੰਜਾਬ ’ਚ ਨਸ਼ਿਆਂ ਦੀ ਰੋਕਥਾਮ ਲਈ ਭਾਜਪਾ ਸ਼ੁਰੂ ਕਰੇਗੀ ਜਾਗਰੂਕ ਯਾਤਰਾ : ਵਿਜੈ ਰੂਪਾਨੀ
NEXT STORY