ਰਈਆ,(ਦਿਨੇਸ਼)— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਆਈ. ਟੀ. ਆਈ. ਰਈਆ ਭਿੰਡਰ ਵਿਖੇ ਪ੍ਰਿੰ. ਰਣਜੀਤ ਕੌਰ ਦੇ ਉਦਮਾਂ ਸਦਕਾ ਖੂਨ ਦਾਨ ਕੈਂਪ ਲਾਇਆ ਗਿਆ। ਜਿਸ 'ਚ ਆਈ. ਟੀ. ਆਈ. (ਲੜਕੀਆਂ) ਬੇਰੀ ਗੇਟ ਅੰਮ੍ਰਿਤਸਰ ਦੇ ਪ੍ਰਿੰ. ਕਰਨੈਲ ਸਿੰਘ ਬਤੌਰ ਮੁੱਖ ਮਹਿਮਾਨ ਪੁੱਜੇ। ਇਸ ਮੌਕੇ ਪਿੰਡ ਭਿੰਡਰ, ਮੱਦ ਤੇ ਹੋਰ ਨਜ਼ਦੀਕੀ ਪਿੰਡਾਂ ਦੇ ਵਾਸੀਆਂ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ 70 ਦੇ ਕਰੀਬ ਖੂਨ ਦੇ ਯੂਨਿਟ ਇਕੱਤਰ ਹੋਏ। ਕੈਂਪ 'ਚ ਈ. ਐੱਮ. ਸੀ. ਹਸਪਤਾਲ ਅੰਮ੍ਰਿਤਸਰ ਦੇ ਡਾ. ਮਨੋਜ ਕੁਮਾਰ ਤੇ ਡਾ. ਕਪਿਲ ਸ਼ਰਮਾ ਆਪਣੀ ਟੀਮ ਸਮੇਤ ਪੁੱਜੇ। ਇਸ ਮੌਕੇ ਵਾਈਸ ਪ੍ਰਿੰ. ਮੈਡਮ ਰਜਵੰਤ ਕੌਰ, ਸਤਜੀਤ ਕੌਰ, ਰੁਪਿੰਦਰ ਕੌਰ, ਜਗਮੀਤ ਸਿੰਘ ਰੰਧਾਵਾ, ਬਲਜੀਤ ਸਿੰਘ, ਹਰਪਾਲ ਸਿੰਘ, ਸ਼ੈਲੀ, ਸਰਬਜੀਤ ਕੌਰ, ਇੰਦਰਜੀਤ ਕੌਰ, ਮਨਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।
ਪਾਕਿਸਤਾਨ : ਨਨਕਾਣਾ ਸਾਹਿਬ 'ਚ ਲੱਗੇ ਖਾਲਿਸਤਾਨ ਹਮਾਇਤੀ ਪੋਸਟਰ
NEXT STORY