ਝਬਾਲ (ਨਰਿੰਦਰ) - ਮਾਣਯੋਗ ਜੱਜ ਸ਼੍ਰੀਮਤੀ ਵਨੀਤਾ ਕੁਮਾਰੀ ਦੀ ਅਦਾਲਤ ਵੱਲੋਂ ਚੈੱਕ ਬੋਗਸ ਦੇ ਮਾਮਲੇ ਵਿਚ ਪੁਲਸ ਵਿਭਾਗ ਦੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਨੂੰ ਐਡਵੋਕੇਟ ਰਾਜੇਸ਼ਵਰ ਰਾਏ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ 2 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਬੰਟੀ ਨੇ ਦੱਸਿਆ ਕਿ ਉਸ ਨੇ ਆਪਣੀ ਕਾਰ ਮਾਰੂਤੀ ਸੁਜ਼ੂਕੀ ਡਿਜ਼ਾਇਰ ਪੁਲਸ ਵਿਭਾਗ ਦੇ ਡੀ. ਐੱਸ. ਪੀ. ਕਮਲੇਸ਼ ਚੰਦ ਪੁੱਤਰ ਮੋਤੀ ਰਾਮ ਨੂੰ 17 ਨਵੰਬਰ 2016 ਨੂੰ 6 ਲੱਖ 50 ਹਜ਼ਾਰ ਰੁਪਏ ਵਿਚ ਵੇਚ ਦਿੱਤੀ ਸੀ, ਜਿਸ 'ਚੋਂ ਉਸ ਨੇ 4 ਲੱਖ 60 ਹਜ਼ਾਰ ਰੁਪਏ ਬੈਂਕ ਨੂੰ ਕਿਸ਼ਤਾਂ ਮੋੜਨੀਆਂ ਸਨ ਅਤੇ ਇਕ ਲੱਖ 90 ਹਜ਼ਾਰ ਰੁਪਏ ਨਕਦ ਦੇਣੇ ਕੀਤੇ ਸਨ, ਜਿਸ ਵਿਚ ਇਕ ਲੱਖ ਰੁਪਏ ਦਾ ਐੱਚ. ਡੀ. ਐੱਫ. ਸੀ. ਬੈਂਕ ਦਾ ਚੈੱਕ ਨੰ. 064576, 4-3-2017 ਦਾ ਦੇ ਦਿੱਤਾ, ਜਦੋਂ ਕਿ 5-5-2016 ਨੂੰ ਇਸ ਦਾ ਐੱਚ. ਡੀ. ਐੱਫ. ਸੀ. ਬੈਂਕ ਦਾ ਖਾਤਾ ਬੰਦ ਹੋ ਚੁੱਕਾ ਸੀ। ਇਸ ਸਬੰਧੀ ਉਸ ਨੇ ਮਾਣਯੋਗ ਅਦਾਲਤ ਦਾ ਸਹਾਰਾ ਲੈਂਦਿਆਂ ਜਾਅਲੀ ਚੈੱਕ ਦਾ ਕੇਸ ਆਪਣੇ ਵਕੀਲ ਰਾਜੇਸ਼ਵਰ ਰਾਏ ਦੇ ਰਾਹੀਂ ਫਾਈਲ ਕੀਤਾ, ਜਿਸ 'ਤੇ ਸੁਣਵਾਈ ਕਰਦਿਆਂ ਮਾਣਯੋਗ ਜੱਜ ਸ਼੍ਰੀਮਤੀ ਵਨੀਤਾ ਕੁਮਾਰੀ ਨੇ ਉਪਰੋਕਤ ਪੁਲਸ ਅਧਿਕਾਰੀ ਨੂੰ 6 ਸਤੰਬਰ 2018 ਨੂੰ 2 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ, ਜਦੋਂ ਕਿ ਉਪਰੋਕਤ ਡੀ. ਐੱਸ. ਪੀ. ਕਮਲੇਸ਼ ਚੰਦ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਉਸ ਨੇ ਕਿਹਾ ਕਿ ਮੈਨੂੰ ਮਾਣਯੋਗ ਅਦਾਲਤ 'ਤੇ ਪੂਰਨ ਵਿਸ਼ਵਾਸ ਹੈ ਕਿ ਮੈਨੂੰ ਇਨਸਾਫ ਮਿਲੇਗਾ।
ਬਰਸਾਤ ਦੇ ਪਾਣੀ ਨਾਲ ਮੰਡੀ ਹੋਈ ਪਾਣੀਓ-ਪਾਣੀ
NEXT STORY