ਅੰਮ੍ਰਿਤਸਰ (ਇੰਦਰਜੀਤ)-ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ ’ਤੇ ਡਰੱਗਸ ਦੇ ਖਤਰੇ ਨੂੰ ਰੋਕਣ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਅੰਮ੍ਰਿਤਸਰ ਬਾਰਡਰ ਰੇਂਜ ’ਚ ਡੀ. ਆਈ. ਜੀ. ਰਾਕੇਸ਼ ਕੌਸ਼ਲ ਵੱਲੋਂ 4 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਆਪਣੇ-ਆਪਣੇ ਖੇਤਰਾਂ ’ਚ ਸੀ. ਏ. ਐੱਸ. ਓ. (ਕਾਸੋ) ਆਪ੍ਰੇਸ਼ਨ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਅਜੋਕੇ ਚਲਾਏ ਗਏ ਇਸ ਆਪ੍ਰੇਸ਼ਨ ’ਚ 30 ਜ਼ਿਲ੍ਹਾ ਪੁਲਸ ਦੇ ਉੱਚ-ਅਧਿਕਾਰੀ ਅਤੇ ਪੁਲਸ ਸਟੇਸ਼ਨ ਦੇ ਇੰਚਾਰਜ ਸਮੇਤ 650 ਅਧਿਕਾਰੀਆਂ ਦੀ ਵੱਡੀ ਫੋਰਸ ਸ਼ਾਮਿਲ ਰਹੀ। ਇਸ ’ਚ 15 ਕੇਸ ਦਰਜ ਕਰ ਕੇ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੱਖ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ
ਸਬੰਧਤ ਜਾਣਕਾਰੀ ’ਚ ਬਾਰਡਰ ਰੇਂਜ ਦੇ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਬਾਰਡਰ ਰੇਂਜ ਅੰਮ੍ਰਿਤਸਰ 4 ਜ਼ਿਲਿਆਂ ਅੰਦਰ ਕਾਸੋ ਆਪ੍ਰੇਸ਼ਨ ਚਲਾਏ ਗਏ। ਇਸ ਵੱਡੇ ਆਪ੍ਰੇਸ਼ਨ ਲਈ ਪਠਾਨਕੋਟ ਦੇ ਐੱਸ. ਐੱਸ. ਪੀ. ਸੋਹੇਲ ਕਾਸਿਮ ਮੀਰ, ਗੁਰਦਾਸਪੁਰ ਦੇ ਦਾਇਮਾ ਹਰੀਸ਼ ਕੁਮਾਰ, ਬਟਾਲਾ ਦੀ ਅਸ਼ਵਿਨੀ ਗੋਟਿਆਲ ਅਤੇ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਸਤਿਏਂਦਰ ਸਿੰਘ ਦੀ ਵਿਸ਼ੇਸ਼ ਭੂਮਿਕਾ ਦੌਰਾਨ ਇਹ ਸਫਲ ਪ੍ਰਬੰਧ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 606 ਗ੍ਰਾਮ ਹੈਰੋਇਨ, 79,500 ਐੱਮ. ਐੱਲ. ਗੈਰ-ਕਾਨੂੰਨੀ ਸ਼ਰਾਬ, 450 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ। ਡੀ. ਆਈ. ਜੀ. ਮੁਤਾਬਕ ਇਸ ਆਪ੍ਰੇਸ਼ਨ ਦੌਰਾਨ ਕੁੱਝ ਨਵੇਂ ਅਨੁਭਵ ਮਿਲੇ ਹਨ, ਜਿਸ ਦਾ ਆਉਣ ਵਾਲੇ ਸਮੇਂ ’ਚ ਮੁਲਜ਼ਮਾਂ ਖਿਲਾਫ ਕਾਰਵਾਈ ’ਚ ਕਾਫੀ ਮੁਨਾਫਾ ਮਿਲੇਗਾ। ਡੀ. ਆਈ. ਜੀ. ਨੇ ਦੱਸਿਆ ਕਿ ਸਾਰੇ ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਨੂੰ ਬਾਰਡਰ ਰੇਂਜ ਨੂੰ ਡਰੱਗ ਮੁਕਤ ਖੇਤਰ ਬਣਾਉਣ ਲਈ ਅਪਰਾਧਿਕ ਤੱਤਾਂ ਖਿਲਾਫ ਪੂਰੀ ਊਰਜਾ ਨਾਲ ਅਭਿਆਨ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
ਡੀ. ਆਈ. ਜੀ. ਕੌਸ਼ਲ ਮੁਤਾਬਕ ਸਰਹੱਦੀ ਜ਼ਿਲਿਆਂ ਦੇ ਨਿਵਾਸੀਆਂ ਤੱਕ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਉਹ ਪੁਲਸ ਦੇ ਨਾਲ ਸਹਿਯੋਗ ਕਰਨ। ਨਸ਼ਿਆਂ ਦੇ ਕਾਰੋਬਾਰੀ, ਉਨ੍ਹਾਂ ਨਾਲ ਜੁਡ਼ੇ ਹੋਏ ਅਸਮਾਜਿਕ ਤੱਤ , ਉਨ੍ਹਾਂ ਦੇ ਸੰਦੇਸ਼ ਵਾਹਕਾਂ, ਅਪਰਾਧਿਕ ਗਤੀਵਿਧੀਆਂ ਅਤੇ ਦਾਗਦਾਰ ਬੈਕਗਰਾਊਂਡ ਅਤੇ ਇਸ ਸਾਰੇ ਦੇ ਮਦਦਗਾਰ ਲੋਕਾਂ ਦੇ ਸਬੰਧ ’ਚ ਪੁਲਸ ਨੂੰ ਜਾਣਕਾਰੀ ਪ੍ਰਦਾਨ ਕਰ ਕੇ ਆਪਣਾ ਯੋਗਦਾਨ ਦਿਓ, ਜਿਸ ਨਾਲ ਉਨ੍ਹਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਡੀ. ਆਈ. ਜੀ. ਕੌਸ਼ਲ ਨੇ ਕਿਹਾ ਕਿ ਜਨਤਾ ਦੀ ਜਾਣਕਾਰੀ ਨਾਲ ਮਿਲੇ ਸਹਿਯੋਗ ਨਾਲ ਕਿਸੇ ਵੀ ਨਾਪਸੰਦ ਘਟਨਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਬਾਰਡਰ ਰੇਂਜ ਦੀ ਜਨਤਾ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਸਾਨੂੰ ਮੁਲਜ਼ਮਾਂ ਖਿਲਾਫ ਕਾਰਵਾਈ ’ਚ ਮਦਦ ਮਿਲੇਗੀ ।
ਇਹ ਵੀ ਪੜ੍ਹੋ- ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਆਨੰਦ ਕਾਰਜ ਮਗਰੋਂ ਰੱਖੀ ਰਿਸੈਪਸ਼ਨ ਪਾਰਟੀ
ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਪੁੱਜੇ ਕਿੰਨੇ ਪੁਲਸ ਅਧਿਕਾਰੀ
ਡੀ. ਆਈ. ਜੀ. ਬਾਰਡਰ ਰੇਂਜ ਦੇ ਰੀਡਰ ਇੰਸਪੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਇਸ ਵੱਡੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਅੰਮ੍ਰਿਤਸਰ ਦਿਹਾਤੀ ਤੋਂ 270, ਪਠਾਨਕੋਟ ਤੋਂ 89, ਗੁਰਦਾਸਪੁਰ ਤੋਂ 137 ਅਤੇ ਬਟਾਲਾ ਤੋਂ 187 ਅਧਿਕਾਰੀ ਸ਼ਾਮਲ ਹੋਏ।
97 ਡਰੱਗ ਦੇ ਹਾਟਸਪਾਟ ਏਰੀਏ ਅਤੇ 314 ਸ਼ੱਕੀ ਲੋਕਾਂ ਦੀ ਹੋਈ ਚੈਕਿੰਗ
ਇੰਸਪੈਕਟਰ ਬਿਕਰਮ ਸਿੰਘ ਮੁਤਾਬਕ ਅੰਮ੍ਰਿਤਸਰ ਦਿਹਾਤੀ ’ਚ 31, ਬਟਾਲਾ ’ਚ 31, ਗੁਰਦਾਸਪੁਰ ’ਚ 26, ਪਠਾਨਕੋਟ ’ਚ 9 ਕੁਲ ਮਿਲਾ ਕੇ 97 ਡਰੱਗ ਅਤੇ ਖਤਰਨਾਕ ਨਸ਼ੀਲੇ ਸਾਮਾਨ ਦੇ ਹਾਟਸਪਾਟ ਬਣੇ ਇਲਾਕਿਆਂ ਨੂੰ ਡੂੰਘਾਈ ਨਾਲ ਚੈੱਕ ਕੀਤਾ ਗਿਆ। ਇਸ ਤਰ੍ਹਾਂ ਜਨਤਾ ’ਤੇ ਵਿਸ਼ਵਾਸ ਬਣਾਉਣ ਅਤੇ ਅਪਰਾਧੀ ਲੋਕਾਂ ’ਤੇ ਦਬਾਅ ਬਣਾਉਣ ਲਈ ਬਟਾਲਾ ’ਚ 100, ਗੁਰਦਾਸਪੁਰ ’ਚ 124 ਅਤੇ ਪਠਾਨਕੋਟ ’ਚ 90 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਸੜੀ-ਗਲੀ ਹਾਲਤ ਲਾਸ਼ ਬਰਾਮਦ
NEXT STORY