ਬਮਿਆਲ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਲੋਕ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਈ ਥਾਵਾਂ ’ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਅਸਰ ਹਾਲੇ ਵੀ ਕਾਇਮ ਹਨ। ਇਸ ਕਾਰਨ ਸਰਕਾਰੀ ਕੰਮਾਂ ਵਿੱਚ ਰੁਕਾਵਟਾਂ ਪੈ ਰਹੀਆਂ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ
ਸਰਹੱਦੀ ਪਿੰਡ ਤਾਸ਼ ਦੇ ਨਜ਼ਦੀਕ ਰਾਵੀ ਦਰਿਆ ’ਤੇ ਸਥਿਤ ਤਾਸ਼ ਪੱਤਣ ’ਤੇ ਹਰ ਸਾਲ ਅਕਤੂਬਰ ਮਹੀਨੇ ਪਾਇਆ ਜਾਣ ਵਾਲਾ ਪਲਟੂਨ ਪੁੱਲ ਇਸ ਵਾਰ ਦਸੰਬਰ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਨਹੀਂ ਪਾਇਆ ਗਿਆ। ਹੜ੍ਹਾਂ ਤੋਂ ਬਾਅਦ ਰਾਵੀ ਦਰਿਆ ਦੀ ਭੂਗੋਲਿਕ ਸਥਿਤੀ ਬਦਲ ਜਾਣ ਕਾਰਨ ਪੁੱਲ ਪਾਉਣ ਵਿੱਚ ਮੁਸ਼ਕਿਲ ਆ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਪਲਟੂਨ ਪੁੱਲ ਨਾ ਹੋਣ ਕਾਰਨ ਤਾਸ਼, ਮਜੀਰੀ, ਲਸਿਆਨ, ਜੈਤਪੁਰ, ਦਤਿਆਲ, ਬਸਾਊ ਬਾੜਮਾ, ਆਦਮ ਬਾੜਮਾ, ਬਮਿਆਲ ਅਤੇ ਝੜੋਲੀ ਸਮੇਤ ਕਈ ਪਿੰਡਾਂ ਦੇ ਲੋਕਾਂ ਨੂੰ ਗੁਰਦਾਸਪੁਰ ਜਾਣ ਲਈ ਲਗਭਗ 50 ਕਿਲੋਮੀਟਰ ਵੱਧ ਸਫਰ ਤੈਅ ਕਰਨਾ ਪੈ ਰਿਹਾ ਹੈ। ਇਸ ਵੇਲੇ ਦਰਿਆ ’ਤੇ ਕਿਸ਼ਤੀ ਚਲਾਈ ਜਾ ਰਹੀ ਹੈ, ਪਰ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਸ਼ਾਮ 5 ਵਜੇ ਤੋਂ ਬਾਅਦ ਆਵਾਜਾਈ ਲਗਭਗ ਬੰਦ ਹੋ ਜਾਂਦੀ ਹੈ। ਖੇਤਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਾਸ਼ ਪੱਤਣ ’ਤੇ ਜਲਦੀ ਤੋਂ ਜਲਦੀ ਪਲਟੂਨ ਪੁੱਲ ਪਾਇਆ ਜਾਵੇ, ਤਾਂ ਜੋ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
ਨਸ਼ੇ ਦੀ ਹਾਲਤ 'ਚ ਸਕੂਲ ਵੈਨ ਦੇ ਡਰਾਈਵਰ ਨੇ ਕਾਰ 'ਚ ਮਾਰੀ ਜ਼ੋਰਦਾਰ ਟੱਕਰ, ਮੌਕੇ 'ਤੇ ਹੋਇਆ ਫਰਾਰ
NEXT STORY