ਅੰਮ੍ਰਿਤਸਰ (ਛੀਨਾ)- ਨਿਊ ਅੰਮ੍ਰਿਤਸਰ ਦੇ ਬੀ. ਬਲਾਕ ’ਚ ਬੀਤੀ ਰਾਤ ਕੂੜੇ ਦੇ ਢੇਰ ਨੂੰ ਅੱਗ ਲੱਗਣ ਕਾਰਨ ਸਾਰੀ ਰਾਤ ਇਲਾਕਾ ਨਿਵਾਸੀ ਢਾਡੇ ਪਰੇਸ਼ਾਨ ਰਹੇ ਤੇ ਅੱਗ ਬਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰੀ ਨਾਲ ਪਹੁੰਚਣ ਕਾਰਨ ਵੀ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਸੋਨੀ ਤੇ ਅਮਰੀਕ ਸਿੰਘ ਰੰਧਾਵਾ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਦੇ ਬੀ.ਬਲਾਕ ’ਚ ਪਿਛਲੇ ਕਾਫੀ ਸਮੇਂ ਤੋਂ ਕੂੜਾ ਸੁੱਟਿਆ ਜਾਣ ਕਾਰਨ ਇਥੇ ਹੁਣ ਡੰਪ ਵਰਗੇ ਹਾਲਾਤ ਬਣ ਗਏ ਹਨ, ਬੀਤੀ ਰਾਤ ਹਨੇਰੇ ’ਚ ਕਿਸੇ ਸ਼ਰਾਰਤੀ ਅਨਸਰ ਨੇ ਕੂੜੇ ਨੂੰ ਅੱਗ ਲਗਾ ਦਿੱਤੀ , ਜਿਸ ਕਾਰਨ ਨਿਊ ਅੰਮ੍ਰਿਤਸਰ ਵਿਚ ਧੁੰਦ ਵਾਂਗ ਧੂੰਆਂ ਹਰ ਪਾਸੇ ਫੇਲ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 2 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਤੁਰੰਤ ਫਾਇਰ ਬ੍ਰਿਗੇਡ ਦੇ ਦਫਤਰ ’ਚ ਕਈ ਵਾਰ ਫੋਨ ਕੀਤੇ ਗਏ ਪਰ ਫਿਰ ਵੀ ਫਾਇਰ ਬ੍ਰਿਗੇਡ ਦੀਆ ਗੱਡੀਆਂ ਬਹੁਤ ਦੇਰੀ ਨਾਲ ਪਹੁੰਚੀਆਂ ਜਿਸ ਕਾਰਨ ਵੀ ਲੋਕਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਨਿਊ ਅੰਮ੍ਰਿਤਸਰ ਦੇ ਰੈਸਟੂਰੇਟਾਂ ਤੇ ਰੇਹੜੀ ਮਾਰਕੀਟ ਦਾ ਸਾਰਾ ਕੂੜਾ ਲੰਮੇ ਸਮੇਂ ਤੋਂ ਇਥੇ ਸੁੱਟਿਆ ਜਾ ਰਿਹਾ ਹੈ ਜਿਸ ਦੌਰਾਨ ਕੂੜਾ ਸੁੱਟਣ ਵਾਲਿਆਂ ਨੂੰ ਕਈ ਵਾਰ ਸਖ਼ਤੀ ਨਾਲ ਮਨਾ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਉਹ ਕੂੜਾ ਸੁੱਟਣ ਤੋਂ ਬਾਜ਼ ਨਹੀਂ ਆ ਰਹੇ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
ਇਸ ਮੌਕੇ ’ਤੇ ਸਵਰਨ ਸਿੰਘ ਸੋਨੀ, ਅਮਰੀਕ ਸਿੰਘ ਰੰਧਾਵਾ, ਰਛਪਾਲ ਸਿੰਘ ਸੁਲਤਾਨਵਿੰਡ, ਐਚ.ਐਸ.ਸੰਧੂ, ਜਗੀਰ ਸਿੰਘ ਸੰਧਾ, ਗੋਰਵ ਮਹਾਜਨ, ਆਗਿਆ ਸਿੰਘ ਥਿੰਦ ਤੇ ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ, ਜਿੰਨਾ ਇਕਸੁਰ ਹੋ ਕੇ ਆਖਿਆ ਕਿ ਨਿਊ ਅੰਮ੍ਰਿਤਸਰ ’ਚ ਕੂੜਾ ਸੁੱਟਣਾ ਬੰਦ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਮੁੜ ਅਜਿਹੀ ਘਟਨਾ ਨਾ ਵਾਪਰੇ, ਜੇਕਰ ਇਥੇ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੀ.ਟੀ.ਰੋਡ.’ਤੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹੀ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਜ਼ਬਰਦਸਤ ਝੜਪ, ਚੱਲੀਆਂ ਗੋਲੀਆਂ
NEXT STORY