ਤਰਨਤਾਰਨ (ਵਾਲੀਆ)- ਜਿਉਂ-ਜਿਉਂ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਤਾਂ ਉਸ ਨੂੰ ਦੇਖਦੇ ਹੋਏ ਖਜੂਰ ਅਤੇ ਪੰਜੀਰੀ ਵਾਲੇ ਲੱਡੂ ਬਣਾਉਣ ਵਾਲੇ ਹਲਵਾਈਆਂ ਨੇ ਆਪਣਾ ਕੰਮ ਵੀ ਜੋਰਾਂ-ਸ਼ੋਰਾਂ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਵੱਲੋਂ ਧੜਾਧੜ ਖਜੂਰ ਅਤੇ ਲੱਡੂਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਤਰਨਤਾਰਨ ਸ਼ਹਿਰ ਵਿਚ ਖਜੂਰ ਅਤੇ ਲੱਡੂ ਬਣਾਉਣ ਵਿਚ ਹਲਵਾਈ ਲੱਗੇ ਹੋਏ ਹਨ। ਇਸ ਸਬੰਧੀ ਖਜੂਰ ਅਤੇ ਲੱਡੂ ਬਣਾਉਣ ਵਾਲੇ ਹਲਵਾਈਆਂ ਸਵਿੰਦਰ ਸਿੰਘ ਅਰੋੜਾ, ਗੁਰਜੀਤ ਸਿੰਘ ਅਰੋੜਾ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਲੋਹੜੀ ਦੇ ਤਿਉਹਾਰ ਮੌਕੇ ਵੱਡੀ ਪੱਧਰ ’ਤੇ ਖਜੂਰ ਅਤੇ ਪੰਜੀਰੀ ਵਾਲੀ ਲੱਡੂਆਂ ਦੀ ਵਿਕਰੀ ਹੁੰਦੀ ਹੈ ਕਿਉਂਕਿ ਲੋਕ ਆਪਣੀਆਂ ਨਵ-ਵਿਆਹੀਆਂ ਲੜਕੀਆਂ ਨੂੰ ਪੰਜੀਰੀ ਵਾਲੀ ਲੱਡੂ ਭੇਜਦੇ ਹਨ ਅਤੇ ਲੜਕਿਆਂ ਦੇ ਲੋਹੜੀ ਮੌਕੇ ਵੀ ਪੰਜੀਰੀ ਵਾਲੇ ਲੱਡੂ ਵੰਡਦੇ ਹਨ, ਜਿਸ ਕਾਰਨ ਲੋਹੜੀ ਤਿਉਹਾਰ ਨਜ਼ਦੀਕ ਇਨ੍ਹਾਂ ਦੀ ਵੱਡੇ ਪੱਧਰ ’ਤੇ ਮੰਗ ਹੁੰਦੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, ਥਾਣਾ ਮੁਖੀਆਂ ਸਣੇ 50 ਕਰਮਚਾਰੀਆਂ ਦੇ ਤਬਾਦਲੇ
ਉਨ੍ਹਾਂ ਕਿਹਾ ਕਿ ਪੰਜੀਰੀ ਵਾਲੇ ਲੱਡੂਆਂ ਅਤੇ ਖਜੂਰ ਦੀ ਭਾਰੀ ਮੰਗ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਨੂੰ ਤਿਆਰ ਕਰਨ ਲਈ ਹਲਵਾਈਆਂ ਦੀ ਗਿਣਤੀ ਵੀ ਵਧਾ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਇਹ ਸਾਮਾਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਖਜੂਰ ਜ਼ਿਆਦਾਤਰ ਤਰਨਤਾਰਨ ਸ਼ਹਿਰ ਵਿਚ ਹੀ ਤਿਆਰ ਹੁੰਦੀ ਹੈ, ਬਾਕੀ ਸ਼ਹਿਰਾਂ ਵਿਚ ਨਾ ਦੇ ਬਰਾਬਰ ਇਹ ਤਿਆਰ ਹੁੰਦੀ ਹੈ, ਜਿਸ ਕਾਰਨ ਬਾਹਰਲੇ ਜ਼ਿਲ੍ਹਿਆਂ ਵਿਚੋਂ ਲੋਕ ਆ ਕੇ ਖਜੂਰਾਂ ਖਰੀਦਦੇ ਹਨ ਕਿਉਂਕਿ ਇਹ ਖਾਣ ਵਿਚ ਵੀ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜੀਰੀ ਵਾਲੇ ਲੱਡੂ ਤਿਆਰ ਕਰਨ ਲਈ ਭੁੰਨਿਆ ਹੋਇਆ ਰਵਾ, ਚੈਰੀ, ਸੌਂਫ, ਖੰਡ, ਗਿਰੀ, ਕ੍ਰਿਸਮਿਸ ਆਦਿ ਸਾਮਾਨ ਪਾ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਖਜੂਰ ਵਿਚ ਮੈਦਾ, ਖੰਡ ਅਤੇ ਘਿਓ ਪਾ ਕੇ ਤਿਆਰ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
ਉਨ੍ਹਾਂ ਕਿਹਾ ਕਿ ਲੋਹੜੀ ਤਿਉਹਾਰ ਨਜ਼ਦੀਕ ਆ ਰਿਹਾ ਹੈ ਅਤੇ ਖਜੂਰਾਂ ਅਤੇ ਪੰਜੀਰੀ ਵਾਲੇ ਲੱਡੂਆਂ ਦੀ ਮੰਗ ਵੱਧ ਰਹੇ, ਜਿਸ ਕਾਰਨ ਪੰਜੀਰੀ ਵਾਲੇ ਲੱਡੂ ਅਤੇ ਖਜੂਰਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਗ੍ਰਾਹਕ ਖ੍ਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ, ਤਿਵੇਂ-ਤਿਵੇਂ ਹੀ ਉਨ੍ਹਾਂ ਵੱਲੋਂ ਵੀ ਵੱਡੀ ਪੱਧਰ ’ਤੇ ਖਜੂਰਾਂ ਅਤੇ ਲੱਡੂਆਂ ਨੂੰ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਲੋਕਾਂ ਦੀ ਪਹਿਲੀ ਪਸੰਦ ਹੈ ਕਿਉਂਕਿ ਇਹ ਖਾਣ ਵਿਚ ਇੰਨੀਆਂ ਸਵਾਦਿਸ਼ਟ ਹੁੰਦੀਆਂ ਹਨ ਕਿ ਇਸ ਨੂੰ ਹਰ ਕੋਈ ਵਿਅਕਤੀ ਪਸੰਦ ਕਰਦਾ ਹੈ, ਉਥੇ ਇਸ ਨੂੰ ਬੱਚੇ-ਬਜ਼ੁਰਗ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਇਥੇ ਦੱਸਣਾ ਪੈਂਦਾ ਹੈ ਕਿ ਪੰਜੀਰੀ ਵਾਲੇ ਲੱਡੂ ਅਤੇ ਮੈਦੇ ਤੋਂ ਬਣੀਆਂ ਖਜੂਰਾਂ ਨੂੰ ਲੋਹੜੀ ਦੇ ਤਿਉਹਾਰ ਮੌਕੇ ਜਿੱਥੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਉਥੇ ਬਾਹਰਲੇ ਜ਼ਿਲਿਆਂ ਤੋਂ ਵੀ ਲੋਕ ਤਰਨਤਾਰਨ ਆ ਕੇ ਇਸ ਦੀ ਖਰੀਦਦਾਰੀ ਕਰਦੇ ਹਨ ਕਿਉਂਕਿ ਪੰਜਾਬ ਵਿਚ ਉਨ੍ਹਾਂ ਜ਼ਿਲ੍ਹਿਆਂ ਵਿਚ ਬਹੁਤ ਹੀ ਘੱਟ ਮੈਦੇ ਤੋਂ ਖਜੂਰਾਂ ਬਣਾਉਣ ਦਾ ਕੰਮ ਹੁੰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਵੇਂ ਸਾਲ ਦੇ ਦਿਨ ਵੱਡੀ ਘਟਨਾ, ਗੋਲਡਨ ਟੈਂਪਲ ਕੰਪਲੈਕਸ 'ਚ ਫੜਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਲੈਕਮੇਲ ਕਰ ਕੇ ਸਰੀਰਕ ਸਬੰਧ ਬਣਾਉਣ ’ਤੇ ਕੇਸ ਦਰਜ
NEXT STORY