ਅੰਮ੍ਰਿਤਸਰ (ਜਸ਼ਨ)- ਲੋਹੜੀ ਦੇ ਤਿਉਹਾਰ ਨੂੰ ਲੈ ਕੇ ਪਤੰਗਾਂ ਦੀ ਉਡਾਣ ਦਰਮਿਆਨ ਅੰਬਰਸਰੀਆਂ ’ਚ ਅੱਜ ਪਤੰਗਬਾਜ਼ੀ ਦੇਖਣ ਨੂੰ ਮਿਲੇਗੀ। ਇਸ ਦੇ ਲਈ ਖਾਸ ਕਰ ਕੇ ਅੰਮ੍ਰਿਤਸਰ ਦੇ ਨੌਜਵਾਨਾਂ ਨੇ ਪਤੰਗ ਉਡਾਉਣ ਲਈ ਕਮਰ ਕੱਸ ਲਈ ਹੈ। ਅੱਜ ਕੜਾਕੇ ਦੀ ਠੰਡ ਦੇ ਬਾਵਜੂਦ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਘਰਾਂ ਦੀਆਂ ਛੱਤਾਂ ’ਤੇ ਪਤੰਗ ਉਡਾਉਣ ਦਾ ਆਨੰਦ ਲੈਣਗੇ ਅਤੇ ਇਕ-ਦੂਜੇ ਦੀ ਪਤੰਗ ਉਡਾ ਕੇ ਪਤੰਗ ਕੱਟਣਗੇ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਦਿੱਲੀ ਵਿਚ ਆਜ਼ਾਦੀ ਦਿਹਾੜੇ ਮੌਕੇ ਲੋਕ ਪਤੰਗ ਉਡਾਉਂਦੇ ਹਨ, ਉਸੇ ਤਰ੍ਹਾਂ ਗੁਰੂ ਦੀ ਨਗਰੀ ਵਿਚ ਲੋਹੜੀ ਦੇ ਤਿਉਹਾਰ ’ਤੇ ਖਾਸ ਤੌਰ ’ਤੇ ਪਤੰਗ ਉਡਾਈ ਜਾਂਦੀ ਹੈ ਅਤੇ ਇਹ ਰੁਝਾਨ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ। ਦੂਜੇ ਪਾਸੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਗੁਰੂ ਨਗਰੀ ਵਿਚ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਪਤਨੀ ਦੀ ਮੌਕੇ 'ਤੇ ਮੌਤ
ਲੋਹੜੀ ਕਦੋਂ ਅਤੇ ਕਿਉਂ ਮਨਾਈ ਜਾਂਦੀ ਹੈ
ਲੋਹੜੀ ਆਮ ਤੌਰ ’ਤੇ ਹਰ ਸਾਲ 13 ਜਨਵਰੀ ਨੂੰ ਹੁੰਦੀ ਹੈ। ਲੋਹੜੀ ਸਰਦੀਆਂ ਦੇ ਅੰਤ ਨੂੰ ਦਰਸਾਉਂਦੀ ਹੈ ਅਤੇ ਚੰਗੀ ਫ਼ਸਲ ਦੀ ਖੁਸ਼ੀ ਅਤੇ ਧੰਨਵਾਦ ਦਾ ਤਿਉਹਾਰ ਹੈ, ਜਦੋਂ ਕਿ ਜੰਮੂ-ਕਸ਼ਮੀਰ ’ਚ ਮਕਰ ਸੰਕ੍ਰਾਂਤੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਲੋਹੜੀ ਦਾ ਤਿਉਹਾਰ ਬਸੰਤ ਰੁੱਤ ਦੀ ਆਮਦ, ਕੜਾਕੇ ਦੀ ਠੰਡ ਤੋਂ ਬਚਣ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਪਹਿਲਾਂ ਲੋਕ ਘਰ ਵਿਚ ਮੁੰਡਾ ਹੋਣ ’ਤੇ ਜਾਂ ਮੰਡੇ ਦਾ ਵਿਆਹ ਹੋਣ ’ਤੇ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਂਦੇ ਸਨ। ਲੋਹੜੀ ਸ਼ਬਦ ਵਿਚ ਲ ਦੇ ਅਰਥ ਹੈ ਲੱਕੜ, ਹ ਦਾ ਅਰਥ ਹੈ ਗੋਹੇ ਦੀਆਂ ਪਾਥੀਆਂ ਅਤੇ ੜੀ ਦਾ ਮਤਲਬ ਹੈ ਰਿਓੜੀਆਂ। ਇਸ ਲਈ ਇਸ ਤਿਉਹਾਰ ਨੂੰ ਲੋਹੜੀ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਲੋਹੜੀ ਤੋਂ ਬਾਅਦ ਮੌਸਮ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਠੰਡ ਦਾ ਅਸਰ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਠੰਡ ਦੀ ਰਾਤ ਪਰਿਵਾਰ, ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਅਤੇ ਹੋਰ ਸੱਜਣਾਂ-ਮਿੱਤਰ ਨਾਲ ਮਿਲ ਕੇ ਮਨਾਈ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਧਾਰਮਿਕ ਸਥਾਨਾਂ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌਤ
ਕਿਵੇਂ ਮਨਾਈ ਜਾਂਦੀ ਹੈ ਲੋਹੜੀ
ਲੋਹੜੀ ਮਨਾਉਣ ਲਈ ਸਭ ਤੋਂ ਪਹਿਲਾਂ ਲੱਕੜਾਂ ਦਾ ਭੁੱਗੇ ਦੇ ਢੇਰ ਬਣਾਇਆ ਜਾਂਦਾ ਹੈ ਅਤੇ ਕਈ ਥਾਵਾਂ ’ਤੇ ਪਾਥੀਆਂ ਵੀ ਰੱਖੀਆਂ ਜਾਂਦੀਆ ਹਨ। ਇਸ ਤੋਂ ਬਾਅਦ ਲੱਕੜੀ ਅਤੇ ਪਾਥੀਆਂ ਨੂੰ ਅੱਗ ਲਾਈ ਜਾਂਦੀ ਹੈ। ਇਸ ਦੌਰਾਨ ਲੋਕ ਸਮੂਹਿਕ ਰੂਪ ਵਿਚ ਇਕੱਠੇ ਹੋ ਕੇ ਲੋਹੜੀ ਦੇ ਗੀਤੇ ਗਾਉਂਦੇ ਹਨ ਅਤੇ ਇਕ ਦੂਸਰੇ ਤੋਂ ਲੋਕ ਗੀਤ ਗਾ ਕੇ ਲੋਹੜੀ ਦੀ ਵਧਾਈ ਵੀ ਮੰਗਦੇ ਹਨ। ਲੋਹੜੀ ਦੇ ਭੁੱਗੇ ਦੇ ਆਲੇ-ਦੁਆਲੇ ਨੱਚ ਗਾ ਕੇ ਖੁਸ਼ੀਆਂ ਮਨਾਉਂਦੇ ਹਨ ਅਤੇ ਅੱਗ ਵਿਚ ਤਿਲ, ਗੁੜ, ਰਿਓੜੀ ਅਤੇ ਮੂੰਗਫਲੀ ਆਦਿ ਪਾ ਕੇ ਇਕ ਦੂਸਰੇ ਲਈ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਹਨ। ਜ਼ਿਕਰਯੋਗ ਹੈ ਕਿ ਸੱਭਿਆਚਾਰਕ ਤਿਉਹਾਰ ਲੋਹੜੀ ’ਤੇ ਠੰਡ ਆਪਣੀ ਪੂਰੀ ਜਵਾਨੀ ਵਿਚ ਹੁੰਦੀ ਹੈ। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਸਭ ਕੁਝ ਰੁਕਿਆ ਹੋਇਆ ਜਾਪਦਾ ਹੈ ਪਰ ਲੋਹੜੀ ਦੇ ਤਿਉਹਾਰ ਕਾਰਨ ਲੋਕਾਂ ਵਿਚ ਇਕ ਵੱਖਰਾ ਹੀ ਉਤਸ਼ਾਹ ਹੁੰਦਾ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਮੁਕੱਦਮਾ
ਬਾਜ਼ਾਰਾਂ ’ਚ ਰਹੀ ਖ਼ਰੀਦਦਾਰੀ ਦੀ ਭਾਰੀ ਰੌਣਕ
ਪਿਛਲੇ ਕੁਝ ਦਿਨਾਂ ਤੋਂ ਕੜਕਦੀ ਠੰਡ ਨੇ ਹਰ ਇਕ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਸੀ ਪਰ ਲੋਹੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਕੜਾਕੇ ਦੀ ਠੰਡ ਵਿਚਾਲੇ ਬਾਜ਼ਾਰ ਪੂਰੀ ਤਰ੍ਹਾਂ ਲੋਕਾਂ ਨਾਲ ਭਰੇ ਹੋਏ ਨਜ਼ਰ ਆਏ ਸਨ। ਦੁਪਹਿਰ 1 ਵਜੇ ਤੋਂ ਹੀ ਬਾਜ਼ਾਰਾਂ ਨੂੰ ਵੀ ਦੁਲਹਨਾਂ ਵਾਂਗ ਸਜਾਇਆ ਗਿਆ ਸੀ। ਲੋਕ ਮੂੰਗਫਲੀ, ਗੱਚਕ, ਰਿਓੜੀਆਂ, ਗੁੜ ਆਦਿ ਦੀ ਖਰੀਦਦਾਰੀ ਕਰਦੇ ਦੇਖੇ ਗਏ। ਇਸ ਤੋਂ ਇਲਾਵਾ ਨਵੇਂ ਵਿਆਹੇ ਜੋੜੇ ਵੀ ਖੂਬ ਖ਼ਰੀਦਦਾਰੀ ਕਰਦੇ ਦੇਖੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਭਿੜੇ ਹਵਾਲਾਤੀ, ਪੁਲਸ ਨੇ 6 ਖ਼ਿਲਾਫ਼ ਦਰਜ ਕੀਤਾ ਮਾਮਲਾ
NEXT STORY