ਗੁਰਦਾਸਪੁਰ/ਦੀਨਾਨਗਰ/ਦੋਰਾਂਗਲਾ/ਬਹਿਰਾਮਪੁਰ (ਵਿਨੋਦ, ਹਰਮਨ, ਕਪੂਰ, ਨੰਦਾ, ਗੋਰਾਇਆ) : ਗੁਰਦਾਸਪੁਰ ਜ਼ਿਲ੍ਹੇ 'ਚ ਰਾਵੀ ਦਰਿਆ ’ਤੇ ਮਕੌੜਾ ਪੱਤਣ ਉਪਰ 100 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਇਆ ਗਿਆ। ਦੀਨਾਨਗਰ ਹਲਕੇ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਵਿਧਾਨ ਸਭਾ ’ਚ ਕਿਹਾ ਕਿ ਇਸ ਪੁਲ ਲਈ ਸਾਲ 2021 ਵਿਚ ਕਾਂਗਰਸ ਸਰਕਾਰ ਦੌਰਾਨ ਕੇਂਦਰ ਸਰਕਾਰ ਤੋਂ 100 ਕਰੋੜ 48 ਲੱਖ ਰੁਪਏ ਪ੍ਰਾਪਤ ਹੋਏ ਸਨ, ਜੋ ਕਿ ਪੰਜਾਬ ਸਰਕਾਰ ਕੋਲ ਹਨ।
ਇਸ ਪੁਲ ਨਾਲ ਸਬੰਧਤ ਹਰ ਤਰ੍ਹਾਂ ਦੇ ਐੱਨ.ਓ.ਸੀ. ਵੀ ਪ੍ਰਾਪਤ ਹੋ ਗਏ ਹਨ। ਇਸ ਪੁਲ ਨੂੰ ਬਣਾਉਣ ਲਈ 165 ਏਕੜ ਜ਼ਮੀਨ ਪ੍ਰਾਪਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ। ਇਸ ਸਬੰਧ ਵਿਚ 122 ਏਕੜ ਜ਼ਮੀਨ ਗੁਰਦਾਸਪੁਰ ਜ਼ਿਲ੍ਹੇ ਦੀ ਹੈ ਅਤੇ 42 ਏਕੜ ਜ਼ਮੀਨ ਪਠਾਨਕੋਟ ਜ਼ਿਲ੍ਹੇ ਦੀ ਹੈ। ਕਿਸਾਨ ਜ਼ਮੀਨ ਦੇਣ ਲਈ ਤਿਆਰ ਹੈ ਪਰ ਉਸ ਦੀ ਪੂਰੀ ਕੀਮਤ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਹੋਣ ਤੱਕ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ, ਕਿਉਂਕਿ ਇਸ ਪੁਲ ਦੀ ਅਣਹੋਂਦ ਕਾਰਨ, ਉਨ੍ਹਾਂ ਦੇ ਹਲਕੇ ਦੇ ਸੱਤ ਪਿੰਡ ਅਤੇ ਭੋਆ ਵਿਧਾਨ ਸਭਾ ਹਲਕੇ ਦੇ ਪੰਜ ਪਿੰਡ ਬਰਸਾਤ ਦੇ ਮੌਸਮ ਦੌਰਾਨ ਦੇਸ਼ ਤੋਂ ਪੂਰੀ ਤਰ੍ਹਾਂ ਕੱਟੇ ਰਹਿੰਦੇ ਹਨ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਐਲਾਨ ; ਸੂਬੇ ਦੇ 88 ਹਲਕਿਆਂ ਲਈ ਜਾਰੀ ਕੀਤੀ AAP ਦੇ ਨਵੇਂ ਚੇਅਰਮੈਨਾਂ ਦੀ ਲਿਸਟ
ਇਸ ਪੁਲ ਲਈ ਕੇਂਦਰ ਸਰਕਾਰ ਤੋਂ ਫੰਡ ਮਿਲਣ ਦੇ ਬਾਵਜੂਦ ਪੁਲ ਦਾ ਕੰਮ ਸ਼ੁਰੂ ਨਹੀਂ ਹੋਇਆ ਜੋ ਕਿ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਦਰਿਆ ਪਾਰ ਵਾਲੇ ਪਿੰਡਾਂ ਤੱਕ ਪਹੁੰਚਣ ਲਈ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿਚ ਪਲਟੂਨ ਪੁਲ ਹੁੰਦਾ ਹੈ ਅਤੇ ਉਸ ਤੋਂ ਬਾਅਦ ਦਰਿਆ ਪਾਰ ਰਹਿਣ ਵਾਲੇ ਲੋਕਾਂ ਲਈ ਆਵਾਜਾਈ ਦਾ ਸਾਧਨ ਸਿਰਫ਼ ਕਿਸ਼ਤੀ ਹੀ ਹੁੰਦੀ ਹੈ।
ਇਸ ’ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਪੁਲ ਬਣਾਉਣ ਦਾ ਕੰਮ ਦਸੰਬਰ 2025 ਤੱਕ ਸ਼ੁਰੂ ਹੋ ਜਾਵੇਗਾ ਅਤੇ ਪੁਲ ਦੋ ਸਾਲਾਂ ਵਿਚ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲ ਦੇ ਨਿਰਮਾਣ ਵਿਚ ਜ਼ਮੀਨ ਪ੍ਰਾਪਤੀ ਦਾ ਮੁੱਦਾ ਮੁੱਖ ਰੁਕਾਵਟ ਹੈ, ਜਿਸ ਲਈ ਸਰਕਾਰ ਜ਼ਿਲਾ ਪ੍ਰਸ਼ਾਸਨ ਰਾਹੀਂ ਹਰ ਸੰਭਵ ਯਤਨ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਜ਼ਾਰ 'ਚੋਂ ਸਾਮਾਨ ਲੈਣ ਗਈ ਔਰਤ ਨਾਲ ਹੋ ਗਿਆ ਕਾਂਡ, ਜਦੋਂ ਆਈ ਵਾਪਸ ਤਾਂ ਉੱਡ ਗਏ ਹੋਸ਼
NEXT STORY