ਬਮਿਆਲ (ਗੋਰਾਇਆ)- ਸਰਹੱਦੀ ਖੇਤਰ ਦੇ ਕਸਬਾ ਬਮਿਆਲ ਦੇ ਬਾਜ਼ਾਰ 'ਚ ਆਪਣੇ ਘਰ ਤੋਂ ਸਾਮਾਨ ਦੀ ਖਰੀਦਦਾਰੀ ਕਰਨ ਆਈ ਇਕ ਔਰਤ ਦੀ ਸਕੂਟਰੀ ਦੀ ਡਿੱਗੀ ਦਾ ਤਾਲਾ ਖੋਲ੍ਹ ਕੇ ਕੇ ਉਸ 'ਚ ਰੱਖੇ 50 ਹਜ਼ਾਰ ਰੁਪਏ ਚੋਰੀ ਕਰਕੇ ਇੱਕ ਨੌਜਵਾਨ ਰਫੂ ਚੱਕਰ ਹੋ ਗਿਆ। ਉਸ ਦੀ ਸਾਰੀ ਕਰਤੂਤ ਦੁਕਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਦੇ ਪਿੰਡ ਜਨਿਆਲ ਦੇ ਵਸਨੀਕ ਅਰਜਨ ਸਿੰਘ ਦੀ ਬੇਟੀ ਸੋਮਵਾਰ ਨੂੰ ਕਸਬਾ ਬਮਿਆਲ ਵਿਖੇ ਇਕ ਦੁਕਾਨ ਦੇ ਬਾਹਰ ਆਪਣੀ ਸਕੂਟਰੀ ਖੜ੍ਹੀ ਕਰ ਕੇ ਦੁਕਾਨ ਦੇ ਅੰਦਰ ਕੋਈ ਸਮਾਨ ਲੈਣ ਲਈ ਗਈ ਹੋਈ ਸੀ। ਇਸ ਦੌਰਾਨ ਬਾਜ਼ਾਰ ਵਿਚ ਪਹਿਲਾਂ ਇੱਕ ਨੌਜਵਾਨ ਸਕੂਟਰੀ ਦੇ ਆਲੇ ਦੁਆਲੇ ਫਿਰਦਾ ਦਿਖਾਈ ਦਿੱਤਾ ਤੇ ਫ਼ਿਰ ਉਸ ਨੇ ਆਪਣੀ ਜੇਬ 'ਚੋਂ ਇਕ ਚਾਬੀ ਕੱਢ ਕੇ ਸਕੂਟਰੀ ਦੀ ਡਿੱਗੀ ਨੂੰ ਲਾ ਕੇ ਖੋਲ੍ਹ ਲਈ ਤੇ ਮੌਕਾ ਮਿਲਦੇ ਹੀ ਉਹ ਪੈਸੇ ਕੱਢ ਕੇ ਉਥੋਂ ਰਫੂ ਚੱਕਰ ਹੋ ਗਿਆ।

ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਐਲਾਨ ; ਸੂਬੇ ਦੇ 88 ਹਲਕਿਆਂ ਲਈ ਜਾਰੀ ਕੀਤੀ AAP ਦੇ ਨਵੇਂ ਚੇਅਰਮੈਨਾਂ ਦੀ ਲਿਸਟ
ਇਸ ਤੋਂ ਬਾਅਦ ਜਦੋਂ ਔਰਤ ਸਕੂਟਰੀ 'ਚੋਂ ਪੈਸੇ ਕੱਢਣ ਆਈ ਤਾਂ ਉਸ 'ਚ ਰੱਖੇ ਪੈਸੇ ਗਾਇਬ ਸਨ, ਜਿਸ ਤੋਂ ਬਾਅਦ ਉਸ ਨੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ। ਦੁਕਾਨਦਾਰਾਂ ਨੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਤਾਂ ਇਸ ਨੌਜਵਾਨ ਦੀ ਸਾਰੀ ਕਰਤੂਤ ਕੈਮਰੇ ਵਿੱਚ ਨਜ਼ਰ ਆਈ। ਚੋਰੀ ਦੀ ਘਟਨਾ ਸਬੰਧੀ ਸਥਾਨਕ ਪੁਲਸ ਚੌਂਕੀ ਬਮਿਆਲ ਵਿਖੇ ਸੂਚਨਾ ਦੇ ਦਿੱਤੀ ਗਈ ਹੈ।
ਜਦੋਂ ਇਸ ਮਾਮਲੇ ਸਬੰਧੀ ਪੁਲਸ ਚੌਕੀ ਦੇ ਇੰਚਾਰਜ ਵਿਜੇ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਵੀ ਮਿਲੀ ਹੈ, ਜਿਸ ਦੇ ਆਧਾਰ 'ਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਦੋਂ ਅਚਾਨਕ ਤਹਿਸੀਲ 'ਚ SDM ਸਾਬ੍ਹ ਨੇ ਮਾਰ'ਤੀ 'ਰੇਡ'...
NEXT STORY