ਦੋਰਾਂਗਲਾ (ਨੰਦਾ)-ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਆਬਕਾਰੀ ਐਕਟ ਤਹਿਤ ਮਾਂ-ਪੁੱਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਦਵਿੰਦਰ ਕੁਮਾਰ ਸ਼ਰਮਾ ਨੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਦੇਵੀ ਪਤਨੀ ਦਲਵੀਰ ਚੰਦ ਵਾਸੀ ਮੁਗਲਨੀ ਚੱਕ ਦੇ ਘਰ ਛਾਪਾ ਮਾਰਿਆ ਅਤੇ ਉੱਥੋਂ 30 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਦੌਰਾਨ ਪੁਲਸ ਨੇ ਦੇਵੀ ਪਤਨੀ ਦਲਵੀਰ ਚੰਦ ਅਤੇ ਉਸਦੇ ਪੁੱਤਰ ਰਮਨ ਕੁਮਾਰ ਉਰਫ਼ ਲਾਡੀ, ਪੁੱਤਰ ਦਲਬੀਰ ਚੰਦ, ਵਾਸੀ ਮੁਗਲਾਨੀ ਚੱਕ, ਦੋਵਾਂ ਨੂੰ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਹ ਵੇਖੋ ਚੋਰਾਂ ਦਾ ਹਾਲ, ਨਾਲੇ ਕੀਤੀ ਚੋਰੀ ਤੇ ਨਾਲੇ ਆਰਾਮ ਨਾਲ ਦੁਕਾਨ 'ਚ ਬੈਠ ਕੇ ਪੀਤੀ ਕੋਲਡ ਡਰਿੰਕ!
NEXT STORY