ਬਟਾਲਾ/ਜੈਂਤੀਪੁਰ (ਜ. ਬ., ਬਲਜੀਤ) : ਮੋਟਰਸਾਈਕਲ ਚਾਲਕ ਦੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੁਲਸ ਨੇ ਜ਼ਿੰਦਾ RPG ਸਣੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਵਾਸੀ ਪਿੰਡ ਕੋਟਲੀ ਢਾਡੀਆਂ, ਜੋ ਕਿ ਇਕ ਫ਼ਾਈਨਾਂਸ ਕੰਪਨੀ ਵਿਚ ਕੰਮ ਕਰਦਾ ਹੈ, ਉਗਰਾਹੀ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਸਬਾ ਅਲੀਵਾਲ ਤੋਂ ਮਜੀਠਾ ਵੱਲ ਜਾ ਰਿਹਾ ਸੀ। ਜਦੋਂ ਇਹ ਕਸਬਾ ਜੈਂਤੀਪੁਰ ਦੇ ਨਜ਼ਦੀਕੀ ਪਿੰਡ ਸ਼ਾਮ ਨਗਰ ਵਿਖੇ ਪਹੁੰਚਿਆ ਤਾਂ ਅਚਾਨਕ ਚਾਈਨਾ ਡੋਰ ਇਸ ਦੇ ਮੱਥੇ ’ਤੇ ਫਿਰ ਗਈ, ਜਿਸ ਨਾਲ ਇਹ ਸੜਕ ’ਤੇ ਡਿੱਗ ਪਿਆ ਤੇ ਗੰਭੀਰ ਜ਼ਖਮੀ ਹੋ ਗਿਆ। ਇਹ ਸਭ ਦੇਖ ਆਮ ਰਾਗਹੀਰਾਂ ਨੇ ਤੁਰੰਤ ਮੋਟਰਸਾਈਕਲ ਚਾਲਕ ਕੁਲਦੀਪ ਸਿੰਘ ਨੂੰ ਇਲਾਜ ਲਈ ਜੈਂਤੀਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- Year Ender 2022: ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਪੰਜਾਬ ਦੇ ਫ਼ੌਜੀ ਜਵਾਨ, ਹਮੇਸ਼ਾ ਰਹਿਣਗੇ ਅਮਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਦਾਤਰ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ 2 ਕਾਬੂ, ਇਕ ਸਾਥੀ ਫ਼ਰਾਰ
NEXT STORY