ਗੁਰਦਾਸਪੁਰ, (ਵਿਨੋਦ, ਹਰਮਨਪ੍ਰੀਤ)- ਸ਼ਹਿਰ ਦੇ ਸਡ਼ਕਾਂ ਤੇ ਬਾਜ਼ਾਰਾਂ ’ਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਨਗਰ ਕੌਂਸਲ ਗੁਰਦਾਸਪੁਰ ਨੇ ਅੱਜ ਪੁਲਸ ਦੀ ਮਦਦ ਨਾਲ ਇਕ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ। ਸਥਾਨਕ ਮੱਛੀ ਮਾਰਕੀਟ ’ਚ ਦੁਕਾਨਦਾਰਾਂ ਤੇ ਨਗਰ ਕੌਂਸਲ ਕਰਮਚਾਰੀਆਂ ’ਚ ਇਸ ਨਾਜਾਇਜ਼ ਕਬਜ਼ੇ ਖਤਮ ਕਰਨ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੋਈ ਪਰ ਪੁਲਸ ਨੇ ਮਾਮਲਾ ਨਿਪਟਾ ਦਿੱਤਾ।
ਅੱਜ ਪਹਿਲੇ ਦਿਨ ਨਗਰ ਕੌਂਸਲ ਗੁਰਦਾਸਪੁਰ ਦੇ ਇੰਸਪੈਕਟਰ ਦੇਵ ਸ਼ਰਨ ਤੇ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਤੇਜ ਸਿੰਘ ਦੀ ਅਗਵਾਈ ’ਚ ਨਗਰ ਕੌਂਸਲ ਕਰਮਚਾਰੀਆਂ ਨੇ ਸਥਾਨਕ ਬੀਜ ਮਾਰਕੀਟ ਤੋਂ ਇਹ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਨਗਰ ਕੌਂਸਲ ਕਰਮਚਾਰੀਆਂ ਦੇ ਆਉਣ ਦੀ ਦੁਕਾਨਦਾਰਾਂ ਨੂੰ ਭਣਕ ਲੱਗੀ ਤਾਂ ਦੁਕਾਨਦਾਰਾਂ ਨੇ ਆਪਣਾ ਸਾਮਾਨ ਦੁਕਾਨ ਦੇ ਅੰਦਰ ਕਰ ਲਿਆ। ਜਿਨ੍ਹਾਂ ਦੁਕਾਨਦਾਰਾਂ ਨੇ ਸਾਮਾਨ ਨਹੀਂ ਹਟਾਇਆ, ਉਨ੍ਹਾਂ ਦਾ ਸਾਮਾਨ ਨਗਰ ਕੌਂਸਲ ਕਰਮਚਾਰੀਆਂ ਨੇ ਟ੍ਰੈਕਟਰ ’ਚ ਪਾ ਲਿਆ। ਜਦ ਇਹ ਕਰਮਚਾਰੀ ਮੱਛੀ ਮਾਰਕੀਟ ’ਚ ਪਹੁੰਚੇ ਤਾਂ ਉਥੇ ਦੁਕਾਨਦਾਰਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਸਾਨੂੰ ਸਾਮਾਨ ਹਟਾਉਣ ਦੀ ਪਹਿਲਾਂ ਸੂਚਨਾ ਨਹੀਂ ਦਿੱਤੀ ਗਈ, ਜਿਸ ’ਤੇ ਨਗਰ ਕੌਂਸਲ ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਸਡ਼ਕ ’ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਈ ਵਾਰ ਲਾਊਡ ਸਪੀਕਰ ਨਾਲ ਸੂਚਨਾ ਪੂਰੇ ਸ਼ਹਿਰ ਨੂੰ ਦਿੱਤੀ ਜਾ ਚੁੱਕੀ ਹੈ ਤੇ ਉਥੇ ਕਿਸੇ ਦੁਕਾਨਦਾਰ ਨੂੰ ਸਡ਼ਕ ਜਾਂ ਬਾਜ਼ਾਰ ’ਚ ਨਾਜਾਇਜ਼ ਕਬਜ਼ਾ ਕਰਨ ਦਾ ਅਧਿਕਾਰ ਨਹੀਂ ਹੈ। ਪੁਲਸ ਨੇ ਦੋਹਾਂ ਪੱਖਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ। ਉਸ ਦੇ ਬਾਅਦ ਨਗਰ ਕੌਂਸਲ ਕਰਮਚਾਰੀ ਅਮਾਮਵਾਡ਼ਾ ਚੌਕ ਦੇ ਰਸਤੇ ਹਨੂੰਮਾਨ ਚੌਕ ਤੱਕ ਪਹੁੰਚੇ ਤੇ ਸਡ਼ਕ ਤੋਂ ਕਬਜ਼ੇ ਖਤਮ ਕੀਤੇ ਤੇ ਲਾਇਬ੍ਰੇਰੀ ਰੋਡ ’ਤੇ ਵੀ ਇਹ ਮੁਹਿੰਮ ਚਲਾਈ ਗਈ। ਲਗਭਗ 29 ਦੁਕਾਨਦਾਰਾਂ ਦਾ ਸਾਮਾਨ ਨਗਰ ਕੌਂਸਲ ਨੇ ਜ਼ਬਤ ਕੀਤਾ।
ਅਧਿਕਾਰੀਅਾਂ ਦੇ ਜਾਣ ਤੋਂ ਬਾਅਦ ਦੁਕਾਨਦਾਰਾਂ ਨੇ ਫਿਰ ਕੀਤੇ ਕਬਜ਼ੇ
ਜਿਵੇਂ-ਜਿਵੇਂ ਨਗਰ ਕੌਂਸਲ ਕਰਮਚਾਰੀ ਨਾਜਾਇਜ਼ ਕਬਜ਼ੇ ਖਤਮ ਕਰ ਕੇ ਅੱਗੇ ਵਧਦੇ ਜਾ ਰਹੇ ਸੀ ਤਾਂ ਪਿੱਛੇ-ਪਿੱਛੇ ਹੀ ਦੁਕਾਨਦਾਰ ਫਿਰ ਸਡ਼ਕਾਂ ਤੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ੇ ਕਰਦੇ ਜਾ ਰਹੇ ਸੀ। ਨਗਰ ਕੌਂਸਲ ਕਰਮਚਾਰੀਆਂ ਦੇ ਵਾਪਸ ਚਲੇ ਜਾਣ ਦੇ ਬਾਅਦ ਅਜਿਹਾ ਲੱਗਦਾ ਸੀ ਕਿ ਬਾਜ਼ਾਰਾਂ ਤੇ ਸਡ਼ਕਾਂ ’ਤੇ ਕੋਈ ਕਾਰਵਾਈ ਨਹੀਂ ਹੋਈ ਹੈ।
ਕਿਸਾਨਾ ਨੇ ਬੀ.ਡੀ.ਪੀ.ਓ ਦਫਤਰ ਚੋਹਲਾ ਸਾਹਿਬ ਦਾ ਕੀਤਾ ਘਿਰਾਓ
NEXT STORY