ਪਠਾਨਕੋਟ (ਸ਼ਾਰਦਾ)–ਪਠਾਨਕੋਟ ਪੁਲਸ ਨੇ ਥਾਣਾ ਡਵੀਜ਼ਨ ਨੰਬਰ-2 ਦੇ ਅਧੀਨ ਸ਼ਿਵ ਸੈਨਾ ਆਗੂ ਰਵੀ ਸ਼ਰਮਾ ਦੇ ਭਰਾ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਵਾਰਦਾਤ ਵਿਚ ਕਥਿਤ ਤੌਰ ’ਤੇ ਵਰਤਿਆ ਗਿਆ ਲੱਕੜ ਦਾ ਬੱਲਾ ਵੀ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਸਕੇ ਭਰਾ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ ਲੱਗ ਗਈ ਅੱਗ
ਪੁਲਸ ਅਨੁਸਾਰ ਉਪਰੋਕਤ ਥਾਣੇ ਵਿਚ ਇਹ ਮਾਮਲਾ ਲਕਸ਼ਮੀ ਗਾਰਡਨ ਕਲੋਨੀ ਵਾਸੀ ਰਵੀ ਕੁਮਾਰ ਸ਼ਰਮਾ ਪੁੱਤਰ ਸਵਰਗੀ ਹੇਮ ਰਾਜ ਸ਼ਰਮਾ ਦੇ ਬਿਆਨਾਂ ’ਤੇ ਉਸ ਦੇ ਭਰਾ ਜਿਤੇਂਦਰ ਸ਼ਰਮਾ ਦੀ ਮੌਤ ਸਬੰਧੀ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਸਬੰਧੀ ਜਾਣਕਾਰੀ ਐੱਸ.ਪੀ. ਵਿਜੇ ਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੀ.ਆਈ.ਏ. ਇੰਚਾਰਜ ਮਨਦੀਪ ਸਲਗੋਤਰਾ ਅਤੇ ਥਾਣਾ ਡਵੀਜ਼ਨ ਨੰਬਰ-2 ਦੇ ਐੱਸ.ਐੱਚ.ਓ. ਵਿਜੇ ਕੁਮਾਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ-ਪੰਜਾਬ : ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ
ਐੱਸ.ਪੀ. ਵਿਜੇ ਪਾਲ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਸ਼ਾਮ ਕਰੀਬ 4 ਵਜੇ ਜਿਤੇਂਦਰ ਸ਼ਰਮਾ ਆਪਣੇ ਘਰ ਵਿਚ ਸ਼ੱਕੀ ਹਾਲਾਤ ਵਿਚ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ। ਉਸ ਨੂੰ ਇਲਾਜ ਲਈ ਰੰਧਾਵਾ ਹਸਪਤਾਲ ਪਠਾਨਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤ ਵਿਚ ਮੌਤ ਦਾ ਸਹੀ ਕਾਰਨ ਸਪੱਸ਼ਟ ਨਾ ਹੋਣ ਕਾਰਨ ਪੁਲਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਸੀ.ਆਈ.ਏ. ਇੰਚਾਰਜ ਮਨਦੀਪ ਸਲਗੋਤਰਾ ਵੱਲੋਂ ਕੀਤੀ ਗਈ ਜਾਂਚ ਦੌਰਾਨ ਪੁਲਸ ਦੇ ਸਾਹਮਣੇ ਆਇਆ ਕਿ ਪ੍ਰੇਮ ਨਗਰ ਪਠਾਨਕੋਟ ਵਾਸੀ ਸੁਸ਼ੀਲ ਸ਼ਰਮਾ ਉਰਫ਼ ਕਰਨ ਪੁੱਤਰ ਅਸ਼ਵਨੀ ਕੁਮਾਰ, ਜੋ ਮ੍ਰਿਤਕ ਦੇ ਨਾਲ ਕੰਮ ਕਰਦਾ ਸੀ, ਦੀ ਮਾਮਲੇ ਵਿਚ ਕਥਿਤ ਸ਼ਮੂਲੀਅਤ ਹੈ। ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ 28 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ-ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ
ਉਪਰੰਤ ਅੱਗੇ ਦੀ ਜਾਂਚ ਦੌਰਾਨ ਸੁਸ਼ੀਲ ਸ਼ਰਮਾ ਦੇ ਭਰਾ ਹੇਮੰਤ ਸ਼ਰਮਾ ਉਰਫ਼ ਹੈਪੀ ਪੁੱਤਰ ਅਸ਼ਵਨੀ ਕੁਮਾਰ ਦੀ ਵੀ ਵਾਰਦਾਤ ਵਿੱਚ ਕਥਿਤ ਸ਼ਮੂਲੀਅਤ ਸਾਹਮਣੇ ਆਈ। ਪੁਲਸ ਨੇ ਹੇਮੰਤ ਸ਼ਰਮਾ ਉਰਫ਼ ਹੈਪੀ ਨੂੰ 1 ਅਕਤੂਬਰ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਜਾਂਚ ਦੌਰਾਨ ਮ੍ਰਿਤਕ ਦੇ ਸਿਰ, ਮੱਥੇ, ਖੱਬੀ ਅੱਖ, ਨੱਕ ਅਤੇ ਗਰਦਨ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਵਾਰਦਾਤ ਵਿਚ ਕਥਿਤ ਤੌਰ ’ਤੇ ਵਰਤਿਆ ਗਿਆ ਲੱਕੜ ਦਾ ਬੱਲਾ ਮੁਲਜ਼ਮ ਸੁਸ਼ੀਲ ਸ਼ਰਮਾ ਉਰਫ਼ ਕਰਨ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
2 ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ, ਇਕ ਦੀ ਮੌਤ
NEXT STORY