ਤਰਨਤਾਰਨ, (ਰਮਨ)- ਕੋਰੋਨਾ ਕਾਰਣ ਜਿੱਥੇ ਸਾਰੀ ਦੁਨੀਆ ਦਾ ਸਿਸਟਮ ਤਹਿਸ-ਨਹਿਸ ਹੋਇਆ ਪਿਆ ਹੈ, ਉੱਥੇ ਹੀ ਜ਼ਿਲੇ ਦੇ ਸਮੂਹ ਸਿਹਤ ਕੇਂਦਰਾਂ ਅਤੇ ਜ਼ਿਲਾ ਹਸਪਤਾਲ ਗਰਭਵਤੀ ਔਰਤਾਂ ਲਈ ਵਰਦਾਨ ਸਿੱਧ ਹੋ ਰਹੇ ਹਨ। ਇਸ ਮਹਾਮਾਰੀ ਕਾਰਣ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਆਰੰਭੇ ਯਤਨਾਂ ਤਹਿਤ ਦਿਹਾਤੀ ਸਿਹਤ ਕੇਂਦਰਾਂ ਨੂੰ ਮਜ਼ਬੂਤ ਕੀਤਾ ਗਿਆ, ਜਿਸ ਦਾ ਮਰੀਜ਼ਾਂ ਨੇ ਖੂਬ ਲਾਭ ਲਿਆ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸਿਵਲ ਹਸਪਤਾਲ ਤਰਨਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਸੁਰੱਖਿਅਤ ਜਣੇਪਾ ਕੀਤਾ ਗਿਆ ਹੈ, ਜਿਸ ਦੌਰਾਨ ਕੋੋਰੋਨਾ ਪਾਜ਼ੇਟਿਵ ਗਰਭਵਤੀ ਔਰਤ ਇੰਦਰਜੀਤ ਕੌਰ ਦੀ ਨਾਰਮਲ ਡਲਿਵਰੀ ਕੀਤੀ ਗਈ ਹੈ, ਜਿਸ ਉਪਰੰਤ ਮਾਂ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਾਂ ਅਤੇ ਬੱਚੇ ਨੂੰ ਆਈਸੋਲੇਸ਼ਨ ਵਾਰਡ ਵਿਚ ਵੱਖਰਾ ਕਮਰਾ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮੰਗਲਵਾਰ ਜ਼ਿਲੇ ਵਿਚ ਦੋ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚ ਰਣਜੀਤ ਸਿੰਘ ਨਿਵਾਸੀ ਪੱਖੋਕੇ ਅਤੇ ਹਰਦੀਪ ਸਿੰਘ ਨਿਵਾਸੀ ਲਹੁਕਾ ਸ਼ਾਮਲ ਹਨ।
ਇਸ ਮੌਕੇੇ ਐੱਸ. ਐੱਮ. ਓ. ਡਾ. ਰੋਹਿਤ ਮਹਿਤਾ, ਡਾ. ਮਨਜੀਤ ਗਾਇਨੀਕੋਲੋਜਿਸਟ, ਮਨਿੰਦਰ ਕੌਰ, ਤਰਜੀਤ ਕੌਰ, ਰਮਨ ਕੁਮਾਰੀ ਅਤੇ ਬਲਵਿੰਦਰ ਕੌਰ ਹਾਜ਼ਰ ਸਨ।
ਪਠਾਨਕੋਟ ਜ਼ਿਲ੍ਹੇ 'ਚ 27 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
NEXT STORY