ਗੁਰਦਾਸਪੁਰ (ਜੀਤ ਮਠਾਰੂ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਕਨਵੀਨਰ ਲਵਪ੍ਰੀਤ ਸਿੰਘ ਰੋੜਾਂਵਾਲੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੰਗੀਲਪੁਰ ਅਤੇ ਸੂਬਾ ਕੋ-ਕਨਵੀਨਰ ਲਖਵਿੰਦਰ ਸਿੰਘ ਭੌਰ ਦੀ ਅਗਵਾਈ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਵਿਸਥਾਰਿਤ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ।
ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ
ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਨੋਟੀਫ਼ਿਕੇਸ਼ਨ ਸਿਰਫ਼ ਇਕ ਹੀ ਪੇਜ਼ ਦਾ ਜਾਰੀ ਕੀਤਾ ਗਿਆ ਹੈ ਜਦ ਕਿ ਨੋਟੀਫ਼ਿਕੇਸ਼ਨ ਵਿਸਥਾਰਿਤ ਰੂਪ ਵਿਚ ਜਾਰੀ ਨਹੀਂ ਹੈ। ਇਸੇ ਲਈ ਨਵੀਂ ਪੈਨਸ਼ਨ ਸਕੀਮ ਵਾਲੇ ਅਤੇ ਦੂਜੇ ਮੁਲਾਜ਼ਮਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਜਾਰੀ ਅਧੂਰੇ ਨੋਟੀਫ਼ਿਕੇਸ਼ਨ ਕਰ ਕੇ ਸ਼ੰਕੇ ਵੱਧਦੇ ਜਾ ਰਹੇ ਹਨ।
ਇਹ ਵੀ ਪੜ੍ਹੋ- ਜਲੰਧਰ ਵਿਖੇ ਗੁਰੂ ਘਰ ’ਚ ਵਾਪਰੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੱਦੀ ਇਕੱਤਰਤਾ
ਆਗੂਆਂ ਮੰਗ ਕੀਤੀ ਕਿ ਸਿਰਫ਼ 1972 ਵਾਲੀਆਂ ਸ਼ਰਤਾਂ ਅਤੇ ਨਿਯਮਾਂ ਵਾਲੀ ਪੁਰਾਣੀ ਪੈਨਸ਼ਨ ਸਕੀਮ ਹੀ ਬਹਾਲ ਕਰਨ ਦਾ ਵਿਸਥਾਰਤ ਨੋਟੀਫ਼ਿਕੇਸ਼ਨ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਇਸ ਸਮੇਂ ਕੁਲਦੀਪ ਪੁਰੇਵਾਲ, ਰਾਜ ਕੁਮਾਰ, ਸੁਖਵਿੰਦਰ ਸਿੰਘ, ਰਜੇਸ਼ ਮਹਾਜਨ, ਮੰਗਲਦੀਪ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਮੋਬਾਇਲ ਫੋਨ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ
NEXT STORY