ਪਠਾਨਕੋਟ (ਗੋਰਾਇਆ)- ਅੱਜ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲਾ ਪਠਾਨਕੋਟ ਪੁਲਸ ਪ੍ਰਸ਼ਾਸਨ ਅਤੇ ਸਿਵਿਲ ਪ੍ਰਸ਼ਾਸਨ ਵੱਲੋਂ ਬਮਿਆਲ ਦੇ ਨਜ਼ਦੀਕ ਉੱਜ ਦਰਿਆ ਦੇ ਨੇੜੇ ਇੱਕ ਵੱਡੀ ਕਾਰਵਾਈ ਕੀਤੀ ਗਈ। ਜਿਸ ਦੇ ਚਲਦੇ ਨਸ਼ਾ ਤਸਕਰੀ ਦੇ ਮਾਮਲੇ 'ਚ ਸ਼ਾਮਲ ਮੁਹੰਮਦ ਸ਼ਰੀਫ ਪੁੱਤਰ ਨਿਵਾਜੂਦੀਨ ਪਿੰਡ ਪਿੰਡੀ ਭੜੋਲੀ ਬਮਿਆਲ ਜਿਸ ਵਲੋਂ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਘਰ ਬਣਾਇਆ ਹੋਇਆ ਸੀ, ਦੇ ਘਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਦੇ 'ਚ ਪੁਲਸ ਪ੍ਰਸ਼ਾਸਨ ਦੇ ਵੱਲੋਂ ਜੇਸੀਪੀ ਮਸ਼ੀਨ ਨਾਲ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ।
ਇਹ ਵੀ ਪੜ੍ਹੋ- 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡਾ ਐਲਾਨ, ਪੜ੍ਹੋ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਮੁਹੰਮਦ ਸ਼ਰੀਫ ਜੋ ਕਿ ਬਮਿਆਲ ਦੇ ਨਜ਼ਦੀਕ ਪਿੰਡ ਪਿੰਡੀ ਭੜੋਲੀ ਦਾ ਰਹਿਣ ਵਾਲਾ ਹੈ, ਉਸ 'ਤੇ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਦਾ ਮਾਮਲਾ ਦਰਜ ਸੀ ਅਤੇ ਇਸ ਤੋਂ ਇਲਾਵਾ ਵੀ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਸਨ। ਮੁਹੰਮਦ ਸ਼ਰੀਫ ਇਨ੍ਹਾਂ ਮਾਮਲਿਆਂ 'ਚ ਇਸ ਸਮੇਂ ਜੇਲ੍ਹ ਵਿੱਚ ਹੈ।
ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...
ਪੁਲਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਦੇ ਵੱਲੋਂ ਬਮਿਆਲ ਦੇ ਨਜ਼ਦੀਕ ਉੱਜ ਦਰਿਆ ਦੇ ਨੇੜੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਗਿਆ ਸੀ। ਇਸ ਸਬੰਧੀ ਐੱਸ.ਪੀ ਹੈੱਡ ਕੁਆਟਰ ਜੋਗਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ 'ਤੇ ਕੁੱਲ 6 ਮਾਮਲੇ ਦਰਜ ਸਨ, ਜਿਸ ਵਿਚੋਂ 3 ਮਾਮਲੇ ਇਸ ਸਾਲ ਹੀ ਐਨ.ਡੀ.ਪੀ.ਐਸ ਦੇ ਦਰਜ ਹੋਏ ਸਨ, ਜਿਸਦੇ ਚਲਦੇ ਇਸਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਸੀ ਕਿ ਇਸ ਦੀ ਪ੍ਰਾਪਰਟੀ ਤੋੜੀ ਜਾਵੇਗੀ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪੁਲਸ ਵਲੋਂ ਅੱਜ ਇਹ ਕਾਰਵਾਈ ਕੀਤੀ ਗਈ ਹੈ ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡਾ ਐਲਾਨ, ਪੜ੍ਹੋ ਪੂਰਾ ਮਾਮਲਾ
NEXT STORY