ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ’ਚ ਆਉਣ ਵਾਲੇ ਮਰੀਜ਼ ਸਾਵਧਾਨ ਹੋ ਜਾਣ। ਰੱਬ ਦਾ ਦੂਜਾ ਰੂਪ ਅਖਵਾਉਣ ਵਾਲੇ ਕੁਝ ਡਾਕਟਰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜਦਿਆਂ ਗੰਭੀ’ਚ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਚੈੱਕ ਕੀਤੇ ਆਪਣੀ ਡਿਊਟੀ ਖਤਮ ਹੋਣ ਦੀ ਗੱਲ ਕਹਿ ਕੇ ਉਸ ਨੂੰ ਤਡ਼ਫਦਾ ਐਮਰਜੈਂਸੀ ਵਿਚ ਛੱਡ ਕੇ ਚਲੇ ਜਾਂਦੇ ਹਨ। ਅਜਿਹਾ ਹੀ ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਪੀ. ਜੀ. ਡਾਕਟਰ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਮਰੀਜ਼ ਨੂੰ ਛੱਡ ਕੇ ਚਲਾ ਗਿਆ ਤੇ 2 ਘੰਟੇ ਬਾਅਦ ਉਕਤ ਮਰੀਜ਼ ਦਾ ਇਲਾਜ ਸ਼ੁਰੂ ਹੋ ਸਕਿਆ।
®ਜਾਣਕਾਰੀ ਅਨੁਸਾਰ ਸੁਮਨ ਲਤਾ (53) ਨਿਊ ਨਹਿਰੂ ਕਾਲੋਨੀ ਮਜੀਠਾ ਰੋਡ ਨੂੰ ਬੀਤੇ ਦਿਨ ਉਸ ਦੇ ਵਾਰਿਸਾਂ ਨੇ ਉਲਟੀਆਂ-ਟੱਟੀਆਂ ਦੀ ਸ਼ਿਕਾਇਤ ਹੋਣÎ ਕਰ ਕੇ ਬੇਹੋਸ਼ੀ ਦੀ ਹਾਲਤ ’ਚ ਸਵੇਰੇ 7.30 ਵਜੇ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿਚ ਲਿਆਂਦਾ। ਇਸ ਦੌਰਾਨ ਮੈਡੀਸਨ ਵਾਰਡ ਨੰ. 6 ਦੇ ਪੀ. ਜੀ. ਡਾਕਟਰ ਡਿਊਟੀ ’ਤੇ ਮੌਜੂਦ ਸਨ। ਮਰੀਜ਼ ਦੇ ਰਿਸ਼ਤੇਦਾਰ ਰਵਿੰਦਰ ਸੁਲਤਾਨਵਿੰਡ ਨੇ ਦੱਸਿਆ ਕਿ ਸਰਕਾਰੀ ਪਰਚੀ ਬਣਵਾ ਕੇ ਉਹ ਐਮਰਜੈਂਸੀ ਵਿਚ ਆਏ ਸਨ, ਡਾਕਟਰਾਂ ਨੇ ਪਹਿਲਾਂ ਤਾਂ ਬੇਹੋਸ਼ੀ ਦੀ ਹਾਲਤ ਵਾਲੇ ਮਰੀਜ਼ ਵੱਲ ਧਿਆਨ ਹੀ ਨਹੀਂ ਦਿੱਤਾ, ਜਦੋਂ ਡਾਕਟਰਾਂ ਨੂੰ ਮਰੀਜ਼ ਦੀ ਸਾਰ ਲੈਣ ਸਬੰਧੀ ਕਿਹਾ ਗਿਆ ਤਾਂ ਡਿਊਟੀ ’ਤੇ ਤਾਇਨਾਤ ਇਕ ਪੀ. ਜੀ. ਡਾਕਟਰ ਨੇ ਸਾਫ ਹੀ ਕਹਿ ਦਿੱਤਾ ਕਿ ਉਨ੍ਹਾਂ ਦੀ ਡਿਊਟੀ ਖਤਮ ਹੋ ਗਈ ਹੈ, ਹੁਣ ਓ. ਪੀ. ਡੀ. ਵਿਚ ਜਾਓ ਤੇ ਨਵੀਂ ਪਰਚੀ ਬਣਵਾ ਕੇ ਦੁਬਾਰਾ ਐਮਰਜੈਂਸੀ ’ਚ ਆਓ।
ਰਵਿੰਦਰ ਅਨੁਸਾਰ ਉਸ ਨੇ ਡਾਕਟਰ ਨੂੰ ਕਿਹਾ ਕਿ ਅਜੇ ਤਾਂ 7.30 ਹੋਏ ਹਨ, ਡਿਊਟੀ ਤੁਹਾਡੀ 8 ਵਜੇ ਖਤਮ ਹੋਣੀ ਹੈ, ਮਰੀਜ਼ ਸੀਰੀਅਸ ਹੈ, ਇਲਾਜ ਕਿਉਂ ਨਹੀਂ ਕਰਦੇ। ਡਾਕਟਰ ਬਿਨਾਂ ਕਿਸੇ ਗੱਲ ਦਾ ਜਵਾਬ ਦਿੱਤੇ ਉਥੋਂ ਚਲਾ ਗਿਆ। ਮਰੀਜ਼ ਦੇ ਵਾਰਿਸਾਂ ਨੇ ਦੱਸਿਆ ਕਿ ਦੁਬਾਰਾ ਉਹ ਓ. ਪੀ. ਡੀ. ’ਚ ਗਏ ਤੇ ਸਲਿੱਪ ਬਣਾ ਕੇ ਐਮਰਜੈਂਸੀ ’ਚ ਆਏ, ਇਸ ਦੌਰਾਨ 2 ਘੰਟਿਅਾਂ ਦਾ ਸਮਾਂ ਲੱਗ ਗਿਆ, ਮਰੀਜ਼ ਬੇਹੋਸ਼ ਹੀ ਐਮਰਜੈਂਸੀ ’ਚ ਰਿਹਾ ਪਰ ਡਾਕਟਰਾਂ ਨੇ ਉਸ ਦਾ ਇਲਾਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਇਹ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜਦਿਆਂ ਮਰੀਜ਼ਾਂ ਦੀ ਸਿਹਤ ਨਾਲ ਖਿਲਵਾਡ਼ ਕਰ ਰਹੇ ਹਨ, ਅਜਿਹੇ ਡਾਕਟਰਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ, ਐਮਰਜੈਂਸੀ ਮੈਡੀਕਲ ਅਫਸਰ ਕੋਲੋਂ ਫਾਈਲ ਬਣਾਉਣ ਉਪਰੰਤ ਹੀ ਮਰੀਜ਼ ਦਾ ਇਲਾਜ ਸ਼ੁਰੂ ਹੁੰਦਾ ਹੈ। ਉਕਤ ਕੇਸ ਵਿਚ ਮਰੀਜ਼ ਨੇ ਫਾਈਲ ਨਹੀਂ ਬਣਾਈ ਹੋਵੇਗੀ, ਇਸ ਲਈ ਇਲਾਜ ਸ਼ੁਰੂ ਨਹੀਂ ਹੋਇਆ ਹੋਵੇਗਾ। ਉਹ ਮਾਮਲੇ ਦੀ ਜਾਂਚ ਕਰਵਾਉਣਗੇ।
-ਡਾ. ਤਰਸੇਮ ਪਾਲ, ਇੰਚਾਰਜ ਮੈਡੀਸਨ ਵਾਰਡ-6
ਸ਼ਹੀਦ ਫੇਰੂਮਾਨ ਕਾਲਜ ਨੇ ਨਸ਼ਿਆਂ ਖਿਲਾਫ ਰੈਲੀ ਕੱਢੀ
NEXT STORY