ਪੱਟੀ (ਸੌਰਭ)- ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਗੁਜਰਾਤ ਚੋਣਾਂ ਲਈ ਗੁਜਰਾਤ ਪੋਰਬੰਦਰ ਵਿਖੇ ਪਹੁੰਚ ਕੇ ਪ੍ਰਚਾਰ ਕਰ ਰਹੇ ਹਨ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਜਰਾਤ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਤੇ ਦਿੱਲੀ ’ਚ ਕੀਤੇ ਵਿਕਾਸ ਕੰਮਾਂ ਦੇ ਨਾਲ-ਨਾਲ ਪੰਜਾਬ ’ਚ ਕੀਤੇ ਜਾ ਰਹੇ, ਨਵੇਂ ਕੰਮਾਂ ਬਾਰੇ ਵੀ ਚਾਨਣਾ ਪਾਇਆ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਗੁਜਰਾਤ ਦੇ ਲੋਕ ਵੀ ਬਦਲਾਅ ਦੇ ਹੱਕ ਭੁਗਤਣਗੇ।
ਇਹ ਵੀ ਪੜ੍ਹੋ- ਸੰਤ ਸੀਚੇਵਾਲ ਵਲੋਂ GNDU ਕਾਲਜ ਪੱਟੀ ਦੇ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ’ਚ ਕੀਤੇ ਗਏ ਵਾਅਦਿਆਂ ਕਾਰਨ ਪੂਰੇ ਉਤਸ਼ਾਹ ’ਚ ਹਨ। ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ਅੰਦਰ ਮੁਫ਼ਤ ਬਿਜਲੀ, ਵਧੀਆ ਪ੍ਰਬੰਧਕੀ ਢਾਂਚਾ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਬਿਨਾਂ ਖੱਜਲ-ਖੁਆਰੀ ਤੋਂ ਫ਼ਸਲਾਂ ਦੀ ਖ਼ਰੀਦ, ਨਿਯਤ ਸਮੇਂ ’ਤੇ ਅਦਾਇਗੀ, ਗੈਂਗਸਟਰਵਾਦ ਨੂੰ ਨਕੇਲ, ਪਰਚੇ ਅਤੇ ਪਰਨਿਆਂ ਦੀ ਰਾਜਨੀਤੀ ਤੋਂ ਮੁਕਤੀ ਨੂੰ ਵੇਖਦੇ ਹੋਏ ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਮੋਹਰ ਲਗਾਉਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ
ਭੁੱਲਰ ਨੇ ਕਿਹਾ ਕਿ ਭਾਜਪਾ ਵਲੋਂ ਦੇਸ਼ ਭਰ ’ਚ ਪ੍ਰਚਾਰੇ ਜਾ ਰਹੇ ਗੁਜਰਾਤ ਮਾਡਲ ਦੀ ਸਚਾਈ ਜਾਨਣ ਮਗਰੋਂ ਲੋਕ ਸਿਆਸੀ ਬਦਲ ਵਜੋਂ ਆਮ ਆਦਮੀ ਪਾਰਟੀ ’ਤੇ ਟੇਕ ਰੱਖ ਰਹੇ ਹਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਦਿੱਲੀ ਲੋਕਾਂ ਦੇ ਚਿਹਰੇ ਦਾ ਜਲਾਲ ਵੇਖ ਕੇ ਲੋਕ ਦੇਸ਼ ਦੀ ਵਾਗਡੋਰ ‘ਆਪ’ ਨੂੰ ਫੜਾਉਣ ਲਈ ਹਰ ਸੰਭਵ ਯਤਨਸ਼ੀਲ ਹਨ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣ ਨਤੀਜੇ ਵਿਰੋਧੀਆਂ ਦੇ ਮੂੰਹ ਬੰਦ ਕਰ ਦੇਣਗੇ। ਇਸ ਮੌਕੇ ’ਤੇ ‘ਆਪ’ ਦੇ ਸੀਨੀਅਰ ਆਗੂ ਨਛੱਤਰ ਸਿੰਘ ਰਾੜੀਆ, ਬਿੱਲਾ ਜੋਸ਼ਨ, ਗੁਰਪ੍ਰੀਤ ਸਿੰਘ ਜੋਤੀਸ਼ਾਹ, ਅਵਤਾਰ ਸਿੰਘ ਸਭਰਾ, ਲਖਵਿੰਦਰ ਸਿਘ ਔਲਖ, ਅਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਸੰਤ ਸੀਚੇਵਾਲ ਵਲੋਂ GNDU ਕਾਲਜ ਪੱਟੀ ਦੇ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ
NEXT STORY