ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ )- ਦੀਨਾਨਗਰ ਦੇ ਮਗਰਾਲਾ ਬਾਈਪਾਸ ਤੇ ਗਲਤ ਸਾਈਡ ਤੋਂ ਮੁੜਨ ਵਾਲੇ ਵਾਹਨਾਂ ਕਾਰਨ ਨਿਤ ਦਿਨ ਸੜਕੀ ਹਾਦਸੇ ਹੋਣ ਤੋਂ ਤੰਗ ਆਏ ਇਲਾਕੇ ਦੇ ਲੋਕਾਂ ਵੱਲੋਂ ਅੱਜ ਧਰਨਾ ਲਾ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਕਿਹਾ ਜੇਕਰ ਗਲਤ ਸਾਈਡ ਤੋਂ ਹੈਵੀ ਵਾਹਨ ਨਿਤ ਦਿਨ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਇਸ ਮੌਕੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇੱਥੇ ਜਾਂ ਤਾਂ ਪੱਕਾ ਓਵਰਬ੍ਰਿਜ ਤਾਂ ਨਿਰਮਾਣ ਕਰਵਾਇਆ ਜਾਏ ਜਾਂ ਫਿਰ ਗਲਤ ਸਾਈਡ ਤੋ ਆਉਣ ਵਾਲੇ ਵਾਹਨ ਚਾਲਕਾ ਵਿਰੁੱਧ ਪੁਲਸ ਪੂਰੀ ਸਖਤੀ ਨਾਲ ਕਾਰਵਾਈ ਕਰੇ ਇਸ ਮੌਕੇ ਧਰਨੇ ਤੇ ਪਹੁੰਚੇ ਪੁਲਸ ਦੇ ਅਧਿਕਾਰੀ ਡੀਐਸਪੀ ਸੁਖਰਾਜ ਸਿੰਘ ਅਤੇ ਡੀਐਸਪੀ ਰਾਜ ਕੁਮਾਰ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਕੋਈ ਗਲਤ ਸਾਈਡ ਤੋਂ ਵਾਹਨ ਆਉਂਦਾ ਤਾਂ ਉਸ ਵਿਰੁੱਧ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਦੀਨਾਨਗਰ ਸ਼ਹਿਰੀ ਖੇਤਰ 'ਚ ਚੌਂਕਾਂ ਦੇ ਨਾਵਾਂ ਨੂੰ ਲੈ ਕੇ ਰਾਜਨੀਤੀ ਨਾ ਕੀਤੀ ਜਾਵੇ : ਆਪ ਆਗੂ ਸ਼ਮਸ਼ੇਰ ਸਿੰਘ
NEXT STORY