ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਦੇ ਮਗਰਾਲਾ ਬਾਈਪਾਸ ਤੇ ਗਲਤ ਸਾਈਡ ਤੋਂ ਮੁੜਨ ਵਾਲੇ ਵਾਹਨ ਚਾਲਕਾਂ ਕਾਰਨ ਨਿੱਤ ਦਿਨ ਹੋ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਅੱਜ ਇਲਾਕਾ ਵਾਸੀਆਂ ਵੱਲੋਂ ਖੁਦ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਚਿਤਾਵਨੀ ਦਿੱਤੀ ਗਈ।ਇਲਾਕਾ ਵਾਸੀਆਂ ਨੇ ਕਿਹਾ ਜੇਕਰ ਤੁਹਾਡੇ ਵੱਲੋਂ ਕੱਲ ਤੋਂ ਗਲਤ ਸਾਈਡ ਤੋਂ ਮੁੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ 'ਤੇ ਪੁਲਸ ਨੂੰ ਬੁਲਾ ਕੇ ਸਖ਼ਤ ਕਾਰਵਾਈ ਕਰਵਾਈ ਜਾਵੇਗੀ, ਕਿਉਂਕਿ ਇਸ ਬਾਈਪਾਸ ਦੇ ਜੋ ਕਰੈਸ਼ਰ ਵਾਲੇ ਟਰੱਕਾਂ ਸਮੇਤ ਹੋਰ ਆਉਣ ਜਾਣ ਵਾਲੇ ਵਾਹਨ ਵਧੇਰੇ ਇਥੋਂ ਮੁੜ ਕੇ ਗਲਤ ਸਾਈਡ ਆਉਂਦੇ ਜਾਂਦੇ ਹਨ ਜਿਸ ਕਾਰਨ ਨਿੱਤ ਦਿਨ ਸੜਕੀ ਹਾਦਸਿਆਂ 'ਚ ਕਈ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ- 3 ਭੈਣਾਂ ਦੇ ਇਕਲੌਤੇ ਭਰਾ ਦੀ ਨਹਿਰ 'ਚ ਮਿਲੀ ਲਾਸ਼, ਧਾਹਾਂ ਮਾਰਦੇ ਪਰਿਵਾਰ ਨੇ ਕਿਹਾ ਸਾਡੇ ਪੁੱਤ ਦਾ...
ਇਸ ਤੋਂ ਪਰੇਸ਼ਾਨ ਆਏ ਇਲਾਕਾ ਦੇ ਮੌਹਤਬਾਰਾ ਵਿਅਕਤੀਆਂ ਵੱਲੋਂ ਅੱਜ ਖੁਦ ਸ਼ਾਮ ਵੇਲੇ ਨਾਕਾ ਲਗਾ ਕੇ ਲੋਕਾਂ ਨੂੰ ਸਮਝਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਗਲਤ ਸਾਈਡ ਵਾਹਨ ਮੋੜਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਲੋਕ ਆਪਣਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਮੂਹ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ- ਫਿਰੋਜ਼ਪੁਰ ਸਕੂਲ ਬੱਸ ਹਾਦਸੇ ਨੂੰ ਲੈ ਕੇ CM ਮਾਨ ਦਾ ਬਿਆਨ, ਲੈ ਰਿਹਾ ਪਲ-ਪਲ ਦੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਾਤਾਰ ਦੂਜੀ ਵਾਰ ਫੜੀ ਗਈ 'ਥਾਣੇਦਾਰਨੀ', ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਓਗੇ ਦੰਗ
NEXT STORY