ਦੀਨਾਨਗਰ(ਹਰਜਿੰਦਰ ਗੋਰਾਇਆ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਅੰਦਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਤਕਸਰਾਂ ਖਿਲਾਫ ਪੁਲਸ ਵੱਲੋਂ ਪੂਰੀ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਹੀ ਦੀਨਾਨਗਰ ਦੇ ਖੇਤਰ ਦੇ ਵੱਖ-ਵੱਖ ਇਲਾਕੇ ਅੰਦਰੋਂ ਪੁਲਸ ਨੂੰ ਨਸ਼ੀਲੇ ਪਦਾਰਥਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਪੀ ਦੀਨਾਨਗਰ ਦਿਲਪ੍ਰੀਤ ਸਿੰਘ (ਆਈਪੀਐੱਸ ) ਨੇ ਦੱਸਿਆ ਕਿ ਏਐੱਸਆਈ ਰਮੇਸ਼ ਕੁਮਾਰ ਵੱਲੋਂ ਆਪਣੇ ਸਾਥੀਆਂ ਸਮੇਤ ਦੀਨਾਨਗਰ ਦੇ ਇਲਾਕੇ ਅੰਦਰ ਚੈਕਿੰਗ ਕੀਤੀ ਜਾ ਰਹੀ ਸੀ। ਜਦ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਸ ਵੱਲੋਂ ਪਨਿਆਰ ਮੋੜ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪਿੰਡ ਮਾਈ ਉਮਰੀ ਦੇ ਕੋਠੇ ਸਾਇਡ ਵੱਲੋਂ ਇੱਕ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਆ ਰਿਹਾ ਸੀ ਜਦ ਉਹ ਪੁਲਸ ਨੂੰ ਦੇਖ ਕਿ ਪਿੱਛੇ ਨੂੰ ਮੁੜਨ ਲੱਗਿਆ ਤਾਂ ਉਸ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ।
ਪੁਲਸ ਨੇ ਸ਼ੱਕ ਦੇ ਅਧਾਰ 'ਤੇ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਪੈੱਟ ਦੀ ਸੱਜੀ ਜੇਬ 'ਚੋਂ ਮੋਮੀ ਦਾ ਲਿਫਾਫਾ ਨਿਕਲਿਆ ਜਿਸ 'ਚ 20 ਗ੍ਰਾਮ ਹੈਰੇਇਨ ਅਤੇ ਦੂਜੇ ਦੀ ਜੇਬ 'ਚੋਂ 10350 ਰੁਪਏ ਡਰੱਗ ਮਨੀ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਹੋਇਆ। ਜਦ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸਾਨੂੰ ਇਹ 20 ਗ੍ਰਾਮ ਹੈਰੋਇਨ ਲਖਵਿੰਦਰ ਕੁਮਾਰ ਵਾਸੀ ਡੀਡਾ ਸਾਸੀਆ ਨੇ ਵੇਚਣ ਲਈ ਦਿੱਤੀ ਸੀ ਜਿਸ 'ਤੇ ਲਖਵਿੰਦਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਪੁਲਸ ਵੱਲੋਂ ਲਖਵਿੰਦਰ ਕੁਮਾਰ ਕੋਲੋਂ 10 ਗ੍ਰਾਮ ਹੈਰੋਇਨ ਤੇ 8500 ਰੁਪਏ ਡਰੱਗ ਮਨੀ ਰਿਕਵਰ ਕੀਤੀ ਹੈ। ਜਾਂਚ ਪੜਤਾਲ ਕਰਨ ਨੂੰ ਉਪਰੰਤ ਦੀਨਾਨਗਰ ਪੁਲਸ ਵੱਲੋਂ ਆਰੋਪੀ ਮਿਠੁਣ ਪੁੱਤਰ ਕਾਲਾ ਉਰਫ ਕੁਲਵੰਤ ਵਾਸੀ ਪਨਿਆੜ, ਸੂਰਜ ਉਰਫ ਰੋਫੀ ਪੁੱਤਰ ਦਰਸ਼ਨ ਲਾਲ ਵਾਸੀ ਪਨਿਆੜ ਤੇ ਲਖਵਿੰਦਰ ਕੁਮਾਰ ਪੁੱਤਰ ਹਰਦੀਪ ਲਾਲ ਵਾਸੀ ਡੀਡਾ ਸਾਸੀਆ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕਰ ਕੇ ਘਰ ਆ ਰਹੇ ਬਜ਼ੁਰਗ ਜੋੜੇ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਤ
ਇਸੇ ਤਰ੍ਹਾਂ ਹੀ ਸਰਹੱਦੀ ਖੇਤਰ ਦੇ ਪੁਲਸ ਸਟੇਸ਼ਨ ਬਹਿਰਾਮਪੁਰ ਪੁਲਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਨੌਜਵਾਨ ਕੋਲੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਲਦੀਪ ਕੁਮਾਰ ਵਾਸੀ ਪਨਿਆੜ ਵਜੋਂ ਦੱਸੀ ਗਈ ਹੈ। ਇਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਏਐਸਪੀ ਦੀਨਾਨਗਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਪੁਲਸ ਵੱਲੋਂ ਲਗਾਤਾਰ ਇਸ ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨਾ ਵਾਲਿਆਂ ਵਿਰੁੱਧ ਪੂਰੀ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਜਾਵੇਗਾ ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ ਚੋਣ ਹੋਈ ਰੱਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ ਚੋਣ ਹੋਈ ਰੱਦ
NEXT STORY