ਅੰਮ੍ਰਿਤਸਰ (ਜ.ਬ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐੱਸ. ਈ. ਸਬ ਅਰਬਨ ਸੁਰਿੰਦਰ ਪਾਲ ਸੋਢੀ ਦੀਆਂ ਹਦਾਇਤਾਂ ’ਤੇ ਐੱਸ. ਡੀ. ਓ. ਟੈਕਨੀਕਲ ਸਾਊਥ ਇੰਜੀ. ਇਕਬਾਲ ਸਿੰਘ ਨੇ ਆਪਣੀ ਟੀਮ ਸਮੇਤ ਪੂਰਬੀ ਸਬ-ਡਵੀਜ਼ਨ ਅਧੀਨ ਪੈਂਦੇ ਜੌੜਾ ਫਾਟਕ ਦਸਮੇਸ਼ ਨਗਰ ਇਲਾਕੇ ਵਿਚ ਛਾਪਾ ਮਾਰ ਕੇ ਬਿਜਲੀ ਚੋਰੀ ਫੜੀ ਹੈ। ਐੱਸ. ਡੀ. ਓ. ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਇਕ ਜਿੰਮ ਮਾਲਕ ਨੇ ਤਾਰਾਂ ਨਾਲ ਸਿੱਧਾ ਕੁਨੈਕਸ਼ਨ ਜੋੜਿਆ ਹੋਇਆ ਸੀ ਅਤੇ ਬਿਜਲੀ ਚੋਰੀ ਕਰ ਰਿਹਾ ਸੀ। ਉਸ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਵਾਈ ਅਤੇ ਉਸ ਨੂੰ ਭਾਰੀ ਜੁਰਮਾਨਾ ਕੀਤਾ ਗਿਆ। ਦੂਜੇ ਪਾਸੇ ਛਾਪੇਮਾਰੀ ਦੌਰਾਨ ਚਾਰ ਬਿਜਲੀ ਮੀਟਰ ਸ਼ੱਕ ਦੇ ਆਧਾਰ ’ਤੇ ਪੈਕ ਕਰ ਦਿੱਤੇ, ਇਕ ਜਿੰਮ ਜਿਸ ਦਾ ਤਿੰਨ ਕਿਲੋਵਾਟ ਦਾ ਲੋਡ ਸੀ, ਉਸ ਨੂੰ ਫੜਿਆ, ਉਥੇ ਇਕ ਚੋਰੀ ਮੀਟਰ ਦੇ ਰਾਹੀ ਚੋਰੀ ਕੀਤੀ ਜਾ ਰਹੀ ਸੀ। ਲੋਕਾਂ ਵਲੋਂ ਬਿਜਲੀ ਚੋਰੀ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਦੂਜੇ ਪਾਸੇ ਕੁਝ ਲੋਕ ਬਿਨਾਂ ਕਿਸੇ ਡਰ ਤੋਂ ਸਿੱਧੀ ਬਿਜਲੀ ਚੋਰੀ ਕਰ ਰਹੇ ਹਨ।
ਐੱਸ. ਈ. ਸੋਢੀ ਨੇ ਕਿਹਾ ਕਿ ਸ਼ਹਿਰ ’ਚ ਬਿਜਲੀ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਰੋਜ਼ੀ ਰੋਟੀ ਕਮਾਉਣ ਗਿਆ ਸੀ ਵਿਦੇਸ਼, ਸਰਕਾਰ ਦੀ ਗ਼ਲਤੀ ਨੇ ਬਰਬਾਦ ਕੀਤੇ ਜ਼ਿੰਦਗੀ ਦੇ ਸੁਨਹਿਰੀ 8 ਸਾਲ
ਉਨ੍ਹਾਂ ਕਿਹਾ ਕਿ ਲੋਕ ਬਿਜਲੀ ਚੋਰੀ ਦੀ ਸੂਚਨਾ ਪਾਵਰਕਾਮ ਨੂੰ ਦੇਣ, ਉਨ੍ਹਾਂ ਦੇ ਨਾਂ ਗੁਪਤ ਰੱਖੇ ਜਾਣਗੇ ਕਿਉਂਕਿ ਬਿਜਲੀ ਚੋਰੀ ਕਰਨ ਵਾਲਿਆਂ ਕਾਰਨ ਬਿਜਲੀ ਸਪਲਾਈ ’ਚ ਮੁਸ਼ਕਲਾਂ ਆਉਂਦੀਆਂ ਹਨ। ਸੋਢੀ ਨੇ ਕਿਹਾ ਕਿ ਸਾਰੇ ਖੇਤਰਾਂ ’ਚ ਲਗਾਤਾਰ ਚੈਕਿੰਗ ਕੀਤੀ ਜਾਵੇਗੀ ਅਤੇ ਬਿਜਲੀ ਚੋਰੀ ਕਰਦੇ ਫੜੇ ਗਏ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭਾਰੀ ਜੁਰਮਾਨੇ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
2 ਕੁੜੀਆਂ ਨੂੰ ਲਿਵਿੰਗ ਰਿਲੇਸ਼ਨਸ਼ਿਪ ’ਚ ਰੱਖਣ ਤੋਂ ਬਾਅਦ ਮੁੰਡਿਆਂ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ
NEXT STORY