ਖਡੂਰ ਸਾਹਿਬ (ਕੁਲਾਰ) : ਜ਼ਿਲਾ ਪ੍ਰਧਾਨ ਜਸਮੇਲ ਸਿੰਘ ਚੀਦਾ ਵਲੋਂ ਪ੍ਰੈੱਸ ਕਲੱਬ ਖਡੂਰ ਸਾਹਿਬ ਦੀ ਪੁਰਾਣੀ ਇਕਾਈ ਭੰਗ ਕਰਕੇ ਨਵੀਂ ਇਕਾਈ ਦਾ ਗਠਨ ਕਰਨ ਲਈ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਬਾਵਾ ਨੁੰ ਨਿਰਦੇਸ਼ ਦਿੱਤੇ ਗਏ।ਇਨ੍ਹਾਂ ਨਿਰਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਅੱਜ ਖਡੂਰ ਸਾਹਿਬ ਵਿਖੇ ਸਮੂਹ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਪਹਿਲਾਂ ਤੋਂ ਚੱਲੇ ਆ ਰਹੇ ਪ੍ਰਧਾਨ ਕੁਲਦੀਪ ਸਿੰਘ ਮਾਨ ਰਾਮਪੁਰ ਨੂੰ ਮੁੜ ਕਲੱਬ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਮੌਕੇ ਤਹਿਸੀਲ ਪ੍ਰਧਾਨ ਬਾਵਾ ਨੇ ਕਿਹਾ ਕਿ ਬੀਤੇ ਦਿਨੀਂ ਕੁਝ ਪੱਤਰਕਾਰਾਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰੈੱਸ ਕਲੱਬ ਖਡੂਰ ਸਾਹਿਬ ਦਾ ਨਾਂ ਵਰਤ ਕਿ ਕੀਤੀ ਚੋਣ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਝ ਪੀਲੀ ਪੱਤਰਕਾਰੀ ਕਰਦੇ ਵਿਅਕਤੀਆਂ ਵਲੋਂ ਪ੍ਰਸਾਸ਼ਨ ਅਤੇ ਸਿਆਸੀ ਲੋਕਾਂ ਵਿਚ ਆਪਣੀ ਧੌਂਸ ਜਮਾਉਣ ਲਈ ਅਜਿਹੀ ਚੋਣ ਕੀਤੀ ਗਈ ਹੈ, ਜਦੋਂ ਕਿ ਪ੍ਰੈੱਸ ਕਲੱਬ ਖਡੂਰ ਸਾਹਿਬ ਦੇ ਨਾਂ ਉਪਰ ਪਹਿਲਾਂ ਹੀ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੁੰ ਹੱਲ ਕੀਤਾ ਜਾ ਰਿਹਾ ਹੈ। ਇਸ ਚੋਣ ਦਾ ਜ਼ਿਲਾ ਪ੍ਰਧਾਨ ਜਸਮੇਲ ਸਿੰਘ ਚੀਦਾ ਨੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਆਪਣੀ ਮਰਜ਼ੀ ਨਾਲ ਬਿਨ੍ਹਾਂ ਕਿਸੇ ਦੀ ਮਾਨਤਾ ਦੇ ਚੋਣ ਕਰਨ ਵਾਲੇ ਪੱਤਰਕਾਰਾਂ ਨਾਲ ਸਾਡੀ ਯੂਨੀਅਨ ਦਾ ਕੋਈ ਲੈਣ ਦੇਣ ਨਹੀਂ ਹੈ। ਇਸ ਲਈ ਪ੍ਰੈੱਸ ਕਲੱਬ ਖਡੂਰ ਸਾਹਿਬ ਨੂੰ ਹੀ ਮਾਨਤਾ ਹੈ ਜੋ ਪੁਰਾਣੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੁਲਦੀਪ ਸਿੰਘ ਮਾਨ ਪ੍ਰੈੱਸ ਕਲੱਬ ਖਡੂਰ ਸਾਹਿਬ, ਪ੍ਰਤਾਪ ਸਿੰਘ ਵੈਰੋਵਾਲ, ਪ੍ਰਗਟ ਸਿੰਘ ਖਡੂਰ ਸਾਹਿਬ, ਸੁਬੇਗ ਸਿੰਘ, ਗੁਲਜਾਰ ਸਿੰਘ ਖਾਲਸਾ, ਗੁਰਜੋਤ ਸਿੰਘ ਖਡੂਰ ਸਾਹਿਬ, ਰਸ਼ਪਾਲ ਸਿੰਘ ਕੁਲਾਰ, ਗੁਰਵਿੰਦਰ ਸਿੰਘ, ਗੁਰਜਿੰਦਰ ਸਿੰਘ ਢਿੱਲੋਂ, ਵਰਿੰਦਰ ਸਿੰਘ ਆਦਿ ਪੱਤਰਕਾਰ ਹਾਜ਼ਰ ਸਨ।
ਸ੍ਰੀ ਦਰਬਾਰ ਸਾਹਿਬ ਪਹੁੰਚੀ ਰਾਧੇ ਮਾਂ, ਕੀਤੀ 10 ਹਜ਼ਾਰ ਬਰਤਨਾਂ ਦੀ ਸੇਵਾ (ਵੀਡੀਓ)
NEXT STORY