ਬਟਾਲਾ, (ਬੇਰੀ)- ਅੱਜ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਥਾਨਕ ਬੋਹਡ਼ੀ ਮੰਦਰ ਨੇਡ਼ੇ ਜਲੰਧਰ ਰੋਡ ’ਤੇ ਸ਼ਿਵ ਸੈਨਾ ਆਗੂਆਂ ਗੋਲਡੀ ਸ਼ਰਮਾ, ਨੰਦ ਸਰੂਪ ਤੇ ਸੋਨੂੰ ਮਾਨ ਦੀ ਸਾਂਝੀ ਅਗਵਾਈ ਹੇਠ ਸ਼ਿਵ ਸੈਨਿਕਾਂ ਨੇ ਫੂਕਿਆ, ਜਿਸ ਵਿਚ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਵਧਾਈਆਂ ਜਾ ਰਹੀਆਂ ਪੈਟਰੋਲ, ਡੀਜ਼ਲ ਤੇ ਸਿਲੰਡਰ ਦੀਆਂ ਕੀਮਤਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।®
ਇਸ ਮੌਕੇ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਵਧ ਰਹੀਆਂ ਤੇਲ ਦੀਆਂ ਕੀਮਤਾਂ ਨਾਲ ਮੋਦੀ ਸਰਕਾਰ ਦਾ ਅਸਲੀ ਚਿਹਰਾ ਦੇਸ਼ ਦੀ ਜਨਤਾ ਸਾਹਮਣੇ ਆ ਗਿਆ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਦੀ ਕਥਿਤ ਘਟੀਆ ਸੋਚ ਕਾਰਨ ਗਰੀਬ ਦੋ ਸਮੇਂ ਦੀ ਰੋਟੀ ਤੋਂ ਵੀ ਆਤੁਰ ਹੋ ਗਿਆ ਹੈ। ਜਦਕਿ ਦੇਸ਼ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ। ਇਸ ਦੌਰਾਨ ਜਤਿੰਦਰ ਸਿੰਘ, ਸੰਨੀ ਸ਼ਰਮਾ, ਰਾਹੁਲ ਸ਼ਰਮਾ, ਸ਼ਾਲੂ ਸ਼ਰਮਾ, ਅਜੈ, ਜੈਦੀਪ, ਵਿੱਕੀ, ਸੰਜੀਵ, ਸੰਦੀਪ ਸਿੰਘ, ਜਗਜੀਤ ਸਿੰਘ, ਰਜੀਵ, ਕੁਲਵਿੰਦਰ ਗਾਂਧੀ, ਸਤਨਾਮ ਭੱਟੀ, ਰਾਜਨ ਸ਼ਰਮਾ, ਵਿਜੈ, ਵਿੱਕੀ, ਸਾਹਿਲ, ਰਾਮੂ, ਹਨੀ, ਰਮਨਦੀਪ ਆਦਿ ਮੌਜੂਦ ਸਨ।
ਧਾਰੀਵਾਲ, (ਖੋਸਲਾ, ਬਲਬੀਰ)-ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸ਼ਿਵ ਸੈਨਿਕਾਂ ਵਲੋਂ ਡਡਵਾਂ ਚੌਕ ਧਾਰੀਵਾਲ ਵਿਚ ਬਲਾਕ ਪ੍ਰਧਾਨ ਅਤੁਲ ਮਹਾਜਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੇ ਰੇਟਾਂ ਨੂੰ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਰੋਹਿਤ ਮੈਂਗੀ ਸੂਬਾ ਬੁਲਾਰਾ, ਮਨੋਜ ਵੋਹਰਾ, ਆਕਾਸ਼ ਬੱਬਰ, ਮਨਪ੍ਰੀਤ ਸਭਰਵਾਲ, ਅੰਮਿਤ ਕੁਮਾਰ, ਨੰਨੀ ਖੋਸਲਾ, ਰੋਹਿਤ ਕੁਮਾਰ, ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਹਾਜ਼ਰ ਸਨ।
ਦੀਨਾਨਗਰ, (ਕਪੂਰ)-ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਰੋਸ ਵਜੋਂ ਸ਼ਿਵ ਸੈਨਾ ਹਿੰਦੋਸਤਾਨ ਇਕਾਈ ਦੀਨਾਨਗਰ ਨੇ ਅੱਜ ਜੀ. ਟੀ. ਰੋਡ ’ਤੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।ਇਸ ਮੌਕੇ ਜ਼ਿਲਾ ਪ੍ਰਧਾਨ ਸ਼ਿਵਮ ਠਾਕੁਰ, ਜ਼ਿਲਾ ਚੇਅਰਮੈਨ ਰਮਨ ਮਹਾਜਨ ਹੈਪੀ, ਵਿਦਿਆਰਥੀ ਸੈਨਾ ਪ੍ਰਮੁੱਖ ਅੰਕੂ ਮਲਹੋਤਰਾ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਕੇਂਦਰ ਸਰਕਾਰ ਨੇ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਜੀਵ ਕੁਮਾਰ, ਸੁਨੀਲ ਕੁਮਾਰ, ਅਨਿਲ ਕੁਮਾਰ, ਬੋਧਰਾਜ, ਅਸ਼ਵਨੀ ਕੁਮਾਰ, ਰਜਨੀਸ਼ ਰਾਜੂ, ਹਰਸ਼ ਅਗਰਵਾਲ, ਸੁਖਦੇਵ ਸ਼ਰਮਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫਤਾਰ
NEXT STORY