ਮੋਹਾਲੀ (ਸੰਦੀਪ) : ਸਾਲ 2019 ਵਿਚ ਪੰਜਾਬ ਦੇ ਤਰਨਤਾਰਨ ਜ਼ਿਲੇ ਵਿਚ ਹੋਏ ਬੰਬ ਧਮਾਕੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੁੱਖ ਮੁਲਜ਼ਮ ਗੁਰਜੰਟ ਦੀ ਜਾਇਦਾਦ ਨੂੰ ਕੁਰਕ ਕਰ ਲਿਆ ਹੈ। ਐੱਨ. ਆਈ. ਏ. ਨੇ ਇਹ ਕਦਮ ਮੋਹਾਲੀ ਦੀ ਵਿਸ਼ੇਸ਼ ਐੱਨ. ਆਈ. ਏ ਅਦਾਲਤ ਵਲੋਂ ਸੋਮਵਾਰ ਨੂੰ ਜਾਰੀ ਇਕ ਹੁਕਮ ਤੋਂ ਬਾਅਦ ਚੁੱਕਿਆ ਹੈ। ਤਰਨਤਾਰਨ ਪੰਡੋਰੀ ਗੋਲਣ ਪਿੰਡ ਵਿਚ ਹੋਏ ਸਾਲ 2019 ਧਮਾਕਾ ਮਾਮਲੇ ਵਿਚ ਮੁੱਖ ਮੁਲਜ਼ਮ ਦੀ ਜਾਇਦਾਦ ਨੂੰ ਕੁਰਕ ਕੀਤਾ ਗਿਆ ਹੈ। ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਅਧਿਨਿਯਮ 1967 ਦੀ ਧਾਰਾ 33(1) ਤਹਿਤ ਜਾਇਦਾਦ ਕੁਰਕੀ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ
ਤਰਨਤਾਰਨ ਪੁਲਸ ਦੀ 5 ਸਤੰਬਰ 2019 ਮੁਲ ਐੱਫ.ਆਈ.ਆਰ. ਦੇ ਆਧਾਰ ’ਤੇ ਐੱਨ.ਆਈ.ਏ. ਵਲੋਂ 23 ਸਤੰਬਰ 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਬਿਕਰਮਜੀਤ ਸਿੰਘ ਪੰਜਵਾਰ ਦੀ ਅਗਵਾਈ ਵਾਲੇ ਇਕ ਅੱਤਵਾਦੀ ਗਿਰੋਹ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਹੈ। ਐੱਨ. ਆਈ. ਏ. ਅਨੁਸਾਰ ਸੂਬੇ ਵਿਚ ਹਿੰਸਾ ਨੂੰ ਬੜਾਵਾ ਦੇਣ ਦੀ ਯੋਜਨਾ ਤਹਿਤ ਇਸ ਅੱਤਵਾਦੀ ਗਿਰੋਹ ਨੇ ਡੇਰਾ ਮੁਰਾਦਪੁਰ ਤਰਨਤਾਰਨ ’ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ : ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ
ਹਾਲਾਂਕਿ, ਇਸ ਉਦੇਸ਼ ਵਿਚ ਲੁਕੋਏ ਗਏ ਬੰਬ ਸਮੱਗਰੀ ਪੰਡੋਰੀ ਗੋਲਾਨ ਪਿੰਡ ਵਿਚ ਜ਼ਮੀਨ ਦੇ ਬਾਹਰ ਨਿਕਲਦੇ ਸਮੇਂ, ਪਹਿਲਾਂ ਹੀ ਫੱਟ ਗਏ ਸੀ। ਮੁਲਜ਼ਮ ਗੁਰਜੰਟ ਸਿੰਘ ਇਸ ਅੱਤਵਾਦੀ ਗਿਰੋਹ ਦਾ ਮੈਂਬਰ ਸੀ ਅਤੇ ਬਰਾਮਦਗੀ ਦੇ ਸਮੇਂ ਮੌਕੇ 'ਤੇ ਮੌਜੂਦ ਸੀ। ਇਸ ਅਪਰਾਧ ਦੇ ਸਰਗਨਾ ਬਿਕਰਮਜੀਤ ਸਿੰਘ ਪੰਜਵਾਰ ਦੀ ਐੱਨ. ਆਈ. ਏ ਵਲੋਂ ਦਸੰਬਰ 2022 ਵਿਚ ਪਹਿਲਾ ਹੀ ਆਸਟਰੀਆ ਤੋਂ ਹਵਾਲਗੀ ਕੀਤੀ ਜਾ ਚੁੱਕੀ ਹੈ। ਮਾਮਲੇ ਵਿਚ ਦੋਸ਼ ਪੱਤਰ 11 ਮਾਰਚ 2020 ਨੂੰ ਦਾਖਲ ਕੀਤਾ ਗਿਆ ਸੀ। ਇਸਤੋਂ ਬਾਅਦ 23 ਮਾਰਚ 2023 ਨੂੰ ਇਕ ਪੂਰਕ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ‘ਵੱਡੀਆਂ ਮੱਛੀਆਂ’ ਸਣੇ 5 ਨਸ਼ਾ ਤਸਕਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, DRI ਮੁੰਬਈ ਨੂੰ ਵੀ ਸੀ ਮੁਲਜ਼ਮਾਂ ਦੀ ਭਾਲ
NEXT STORY