ਦੀਨਾਨਗਰ (ਗੋਰਾਇਆ)- ਕੋਈ ਸਮਾਂ ਸੀ ਜਦੋਂ ਪੇਂਡੂ ਖੇਤਰ ਵਿਚ ਨੌਜਵਾਨ ਆਪਣੀ ਜ਼ਮੀਨ 'ਤੇ ਖੇਤੀ ਦੇ ਕੰਮਕਾਰ ਨੂੰ ਪਹਿਲ ਦਿੰਦਾ ਸੀ ਅਤੇ ਇਸ ਤੋਂ ਇਲਾਵਾ ਕਈ ਹੋਰ ਕਿਸਾਨੀ ਧੰਦਿਆਂ ਵੱਲ ਵੀ ਵਧੇਰੇ ਰੁਝਾਨ ਵੇਖਣ ਨੂੰ ਮਿਲਦਾ ਸੀ, ਪਰ ਅੱਜ-ਕੱਲ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਵਿਦੇਸ਼ਾਂ ਵੱਲ ਵਧੇਰੇ ਹੋਣ ਕਾਰਨ ਪੰਜਾਬ ਲਈ ਇਹ ਇਕ ਚਿੰਤਾ ਦਾ ਵਿਸ਼ਾ ਬਣਦਾ ਨਜਰ ਆ ਰਿਹਾ ਹੈ।
ਕੋਈ ਸਮਾਂ ਸੀ, ਜਦ ਕਈ ਪਰਿਵਾਰਾਂ ਵਿਚ ਪੰਜ ਤੋ ਸੱਤ ਭਰਾ ਹੁੰਦੇ ਸਨ, ਜਿੰਨ੍ਹਾਂ ਵਿਚ ਸਿਰਫ ਇਕ-ਦੋ ਮੈਂਬਰ ਹੀ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਲਈ ਵਿਦੇਸ਼ ਜਾਂਦੇ ਸੀ ਤੇ ਉੱਥੋਂ ਪੈਸਾ ਕਮਾ ਕੇ ਵਾਪਸ ਆਪਣੇ ਪਰਿਵਾਰ 'ਚ ਆ ਕੇ ਜ਼ਮੀਨ ਖਰੀਦਦਾ ਸੀ ਜਾਂ ਫਿਰ ਆਪਣੇ ਮਕਾਨ ਬਣਵਾਉਂਦਾ ਸੀ ਜਾਂ ਕੋਈ ਹੋਰ ਕੰਮਕਾਰ ਸ਼ੁਰੂ ਕਰਦਾ ਸੀ। ਪਰ ਜੇਕਰ ਅੱਜ ਦੇ ਸਮੇਂ ਵੱਲ ਝਾਤ ਮਾਰੀ ਜਾਵੇ ਤਾਂ ਸਭ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਕਿ ਪਹਿਲਾਂ ਹੀ ਜ਼ਿਆਦਾਤਰ ਮਾਪਿਆਂ ਦੇ ਇਕੌਲਤੇ ਪੁੱਤਰ ਹਨ ਤੇ ਉਨ੍ਹਾਂ ਦਾ ਵੀ ਵਿਦੇਸ਼ ਜਾਣ ਵੱਲ ਰੁਝਾਨ ਪਿਆ ਹੋਇਆ ਹੈ। ਇਸ ਮਗਰੋਂ ਵਿਦੇਸ਼ ਦਾ ਸਿਟੀਜ਼ਨ ਹੋਣ ਤੋਂ ਬਾਅਦ ਉਸ ਵੱਲੋਂ ਆਪਣਾ ਪਿੰਡ ਵਾਲਾ ਘਰ, ਜ਼ਮੀਨ ਆਦਿ ਵੇਚਣ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਕਈ ਮਾਪੇ ਬੁਢਾਪੇ ਵਿਚ ਦਰ-ਦਰ ਦੀਆਂ ਠੋਕਰਾਂ ਖਾਣ ਉਪਰੰਤ ਬਿਰਧ ਆਸ਼ਰਮ ਦਾ ਸਹਾਰਾ ਲੈਣ ਲਈ ਮਜਬੂਰ ਹੋ ਜਾਂਦੇ ਹਨ।
ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਵਿਦੇਸ਼ਾਂ ਜਾਣ ਲਈ ਲੜਕੀਆਂ ਦਾ ਰੁਝਾਨ ਵੀ ਲੜਕਿਆਂ ਨਾਲੋਂ ਘੱਟ ਨਹੀਂ ਹੈ। ਕੋਈ ਸਮਾਂ ਸੀ ਜਦ ਪੂਰੇ ਪਰਿਵਾਰਾਂ ਵਿਚੋਂ ਲੜਕੀਆਂ ਸਭ ਤੋ ਵੱਧ ਪੜਾਈ ਕਰਦੀਆਂ ਸਨ। ਪਰ ਹੁਣ ਸਿਰਫ਼ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ ਆਈਲੈਟਸ ਸੈਂਟਰ ਜਾਣ ਲਈ ਮਾਤਾ-ਪਿਤਾ ਨੂੰ ਮਜਬੂਰ ਕਰ ਦਿੰਦਿਆ ਹਨ। ਜੇਕਰ ਅੱਜ ਪੰਜਾਬ 'ਚ ਸਕੂਲ-ਕਾਲਜਾਂ ਵੱਲ ਝਾਤ ਮਾਰੀ ਜਾਵੇ ਤਾਂ ਵਧੇਰੇ ਵਿਦੇਸ਼ੀ ਮੂਲ ਦੇ ਵਿਦਿਆਰਥੀ ਹੀ ਪੰਜਾਬ ਵਿਚ ਪੜ੍ਹ ਰਹੇ ਹਨ, ਜਿਸ ਕਾਰਨ ਕੁਝ ਪ੍ਰਾਈਵੇਟ ਸਕੂਲ-ਕਾਲਜ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਕਈ ਵਾਰੀ ਵੇਖਿਆ ਜਾਦਾ ਹੈ ਕਿ ਕਈ ਨੌਜਵਾਨ ਵੱਡੇ ਦੇਸ਼ਾਂ ਦੇ ਸੁਪਨੇ ਲੈਂਦੇ ਹੋਏ ਫਰਜ਼ੀ ਏਜੰਟਾ ਦੇ ਸ਼ਿਕਾਰ ਹੋ ਜਾਦੇ ਹਨ, ਜਿਸ ਕਾਰਨ ਆਪਣੀ ਜ਼ਮੀਨ ਜਾਇਜਾਦ ਵੀ ਵੇਚਣ ਲਈ ਮਜਬੂਰ ਹੋ ਜਾਦੇ ਹਨ ਅਤੇ ਕਈ ਤਾਂ ਖੁਦਕੁਸ਼ੀਆਂ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲੈਂਦੇ ਹਨ।
ਇਸੇ ਤਰ੍ਹਾਂ ਹੀ ਕਈ ਵਾਰੀ ਕੁੱਝ ਨੌਜਵਾਨ ਪੜ੍ਹਾਈ ਪੱਖੋਂ ਕਮਜ਼ੋਰ ਹੋਣ ਕਾਰਨ ਵਿਦੇਸ਼ਾਂ ਦੀ ਇੱਛਾ ਰੱਖਦੇ ਹਨ ਤਾਂ ਉਹ ਫਿਰ ਵਧੀਆ ਪੜ੍ਹਾਈ ਵਾਲੀਆਂ ਲੜਕੀਆਂ ਦੇ ਰਿਸ਼ਤੇ ਭਾਲ ਕੇ ਉਨਾਂ ਨਾਲ ਵਿਆਹ ਕਰ ਕੇ ਵਿਦੇਸ਼ ਜਾਣ ਦਾ ਸਾਰਾ ਖਰਚਾ ਖੁਦ ਕਰਕੇ ਵਿਦੇਸ਼ ਭੇਜ ਦਿੰਦੇ ਹਨ। ਇਸ ਦੌਰਾਨ ਕਈ ਲੜਕੀਆਂ ਵੱਲੋਂ ਵਿਦੇਸ਼ ਪੰਹੁਚ ਕੇ ਲੜਕਿਆਂ ਨੂੰ ਤਲਾਕ ਦੇ ਦਿੱਤਾ ਜਾਦਾ ਹੈ, ਜਿਸ ਕਰ ਕੇ ਲੜਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਕੀ ਕਹਿੰਦੇ ਨੇ ਬੁੱਜੀਜੀਵੀ ?
ਇਸ ਸਬੰਧੀ ਕੁੱਝ ਬੁੱਜੀਜੀਵੀ ਮਹੇਸ਼ ਕੁਮਾਰ ਬਾਉੂ, ਦੌਰਾਗਲਾ, ਠੇਕੇਦਾਰ ਮੱਖਣ ਸਿੰਘ, ਪਾਰਸ ਮਹਾਜਨ ਦੌਰਾਗਲਾ, ਸੁਖਦੇਵ ਸਿੰਘ ਥੰਮਣ, ਜਰਨੈਲ ਸਿੰਘ ਖੋਖਰ, ਬਿਰਕਮਜੀਤ ਸਿੰਘ ਭੁੱਲਾ, ਰਣਜੀਤ ਸਿੰਘ, ਆਦਿ ਨੇ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬ ਵਿਚ ਵਧੀਆ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਤਾਂ ਕਿ ਜੋ ਇਹ ਪੰਜਾਬ ਅੰਦਰ ਉਚ ਪੱਧਰ ਦੇ ਅਫ਼ਸਰ ਬਣਨ। ਵਧੇਰੇ ਪ੍ਰਵਾਸੀ ਸੂਬਿਆਂ ਦੇ ਵਿਦਿਆਰਥੀ ਹੀ ਪੰਜਾਬ ਦੇ ਸਕੂਲਾਂ 'ਚ ਨਜ਼ਰ ਆ ਰਹੇ ਹਨ। ਸਰਕਾਰ ਨੂੰ ਵੀ ਇਸ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ ਅਤੇ ਫਰਜੀ ਏਜੰਟਾਂ ਵਿਰੁੱਧ ਵੀ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਵੱਲੋਂ ਆਪਣਾ ਰੁਝਾਨ ਘਟਾ ਸਕੇ।
ਇਹ ਵੀ ਪੜ੍ਹੋ- ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
HP ਦੀ ਗੱਡੀ ਦਾ ਨੰਬਰ PB 'ਚ ਤਬਦੀਲ ਕਰਨ ਬਦਲੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ 2 ਨੂੰ ਕੀਤਾ ਕਾਬੂ
NEXT STORY