ਬਟਾਲਾ (ਸਾਹਿਲ)- ਸਾਢੇ 13 ਸਾਲਾ ਨਾਬਾਲਿਗਾ ਨਾਲ ਜਬਰ ਜ਼ਨਾਹ ਕਰਨ ਵਾਲੇ ਨੌਜਵਾਨ ਖਿਲਾਫ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਪੁਲਸ ਅਧਿਕਾਰੀ ਏ.ਐੱਸ.ਆਈ ਬਿੰਦੂ ਕੁਮਾਰੀ ਨੇ ਦੱਸਿਆ ਕਿ ਪਲਸ ਨੂੰ ਦਰਜ ਕਰਵਾਏ ਬਿਆਨ ਵਿਚ ਪੀੜਤਾ ਨੇ ਲਿਖਵਾਇਆ ਹੈ ਕਿ ਉਹ ਛੇਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਕਰੀਬ 6 ਮਹੀਨੇ ਪਹਿਲਾਂ ਤੋਂ ਉਸਦੀ ਗੱਲਬਾਤ ਨੌਜਵਾਨ ਸਾਜਨ ਵਾਸੀ ਪਿੰਡ ਘੱਸ ਕਲੇਰ ਨਾਲ ਇੰਸਟਾਗ੍ਰਾਮ ਆਈਡੀ 'ਤੇ ਹੋ ਰਹੀ ਸੀ, ਜਿਸ ਦਰਮਿਆਨ ਉਕਤ ਨੌਜਵਾਨ ਨੇ ਉਸ ਨੂੰ ਕਈ ਵਾਰ ਬਾਹਰ ਮਿਲਣ ਲਈ ਕਿਹਾ ਪਰ ਉਸ ਨੇ ਮਨਾ ਕਰ ਦਿੱਤਾ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਫਰਮਾਨ ਹੈ ਜਾਂ ਧਮਕੀ, ਅਧਿਆਪਕਾਂ ਨੇ ਬਾਰਡਰ ਏਰੀਆ ਛੱਡਿਆ ਤਾਂ ਵਿਆਜ ਸਮੇਤ...
ਉਕਤ ਪੀੜਤਾ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਬੀਤੀ 5 ਜਨਵਰੀ ਨੂੰ ਇਕ ਧਾਰਮਿਕ ਸਮਾਗਮ ਸੀ ਜਿਸ 'ਤੇ ਉਕਤ ਨੌਜਵਾਨ ਉਸ ਨਾਲ ਗੱਲ ਕਰਨ ਦੇ ਬਹਾਨੇ ਉਸ ਨੂੰ ਇਕ ਧਾਰਿਮਕ ਅਸਥਾਨ ਦੇ ਪਿੱਛੇ ਲੈ ਗਿਆ, ਜਿਥੇ ਉਕਤ ਨੌਜਵਾਨ ਨੇ ਉਸ ਨਾਲ ਉਸਦੀ ਮਰਜ਼ੀ ਤੋਂ ਬਿਨਾਂ ਜਬਰ ਜ਼ਨਾਹ ਕੀਤਾ ਤੇ ਉਸਦੀ ਅਸ਼ਲੀਲ ਵੀਡੀਓ ਬਣਾਈ।
ਇਹ ਵੀ ਪੜ੍ਹੋ- ਸਕੂਲਾਂ ਮਗਰੋਂ ਹੁਣ ਪਠਾਨਕੋਟ ਦੇ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕੀਤੀ ਛੁੱਟੀ
ਉਕਤ ਮਹਿਲਾ ਪੁਲਸ ਅਧਿਕਾਰੀ ਨੇ ਅੱਗ ਦੱਸਿਆ ਕਿ ਉਪਰੋਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਪੀੜਤਾ ਦੇ ਬਿਆਨ 'ਤੇ ਨੌਜਵਾਨ ਸਾਜਨ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਬਣਦੀਆਂ ਧਾਰਾ ਤੇ 4 ਪੋਸਕੋ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਰਸਾਤ ਬਣੀ ‘ਕੁਦਰਤੀ ਵੈਕਸੀਨ’: ਪਹਿਲੀ ਬਾਰਿਸ਼ ਨੇ ਧੋ ਦਿੱਤਾ ਸ਼ਹਿਰ ਦਾ ਪ੍ਰਦੂਸ਼ਣ, ਬੀਮਾਰੀਆਂ ਤੋਂ ਵੀ ਮਿਲੇਗੀ ਨਿਜਾਤ
NEXT STORY