ਗੁਰਦਾਸਪੁਰ (ਵਿਨੋਦ)- ਪਿਛਲੇ ਕਾਫੀ ਦਿਨਾਂ ਤੋਂ ਕੜਕਦੀ ਧੁੱਪ ਦੇ ਨਾਲ-ਨਾਲ ਹੁਮਸ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਗੁਰਦਾਸਪੁਰ ਅਤੇ ਆਸਪਾਸ ਦੇ ਇਲਾਕਿਆਂ ’ਚ ਹੋਈ ਇਕ ਘੰਟਾ ਪਈ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਗਰਮੀ ਤੋਂ ਭਾਰੀ ਰਾਹਤ ਮਿਲੀ ਪਰ ਇਨ੍ਹਾਂ ਤੇਜ਼ ਹਵਾਵਾਂ ਅਤੇ ਮੀਂਹ ਦੇ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਕੇ ਰਹਿ ਗਿਆ। ਸਥਾਨਕ ਤਿੱਬੜੀ ਰੋਡ ’ਤੇ ਇਕ ਵਿਸ਼ਾਲ ਸਫ਼ੈਦੇ ਦਾ ਦਰੱਖਤ ਇਕ ਛੋਟਾ ਹਾਥੀ ਗੱਡੀ ’ਤੇ ਡਿੱਗ ਗਿਆ। ਸਵੇਰੇ ਲਗਭਗ 10.15 ਦੇ ਕਰੀਬ ਅਚਾਨਕ ਆਸਮਾਨ ’ਤੇ ਬੱਦਲ ਛਾਂ ਗਏ ਅਤੇ ਵੇਖਦੇ ਹੀ ਵੇਖਦੇ ਤੇਜ਼ ਰਫ਼ਤਾਰ ਹਵਾਵਾਂ ਕਾਰਨ ਮੀਂਹ ਹੋਣਾ ਸ਼ੁਰੂ ਹੋ ਗਿਆ। ਇਨ੍ਹਾਂ ਤੇਜ਼ ਹਵਾਵਾਂ ਦੇ ਕਾਰਨ ਸੜਕਾਂ ਕਿਨਾਰੇ ਕਈ ਦਰੱਖਤ ਡਿੱਗਣ ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ। ਜਦਕਿ ਮੀਂਹ ਕਾਰਨ ਹੇਠਲੇ ਇਲਾਕਿਆਂ ’ਚ ਪਾਣੀ ਖੜ੍ਹਾ ਹੋਣ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ
ਸ਼ਹਿਰ ਦੇ ਸਥਾਨਕ ਹਨੂੰਮਾਨ ਚੌਕ, ਤਿੱਬੜੀ ਰੋਡ, ਗੀਤਾ ਭਵਨ ਰੋਡ, ਕਬੂਟਰੀ ਗੇਟ, ਗੋਪਾਲ ਨਗਰ ਮੁਹੱਲੇ, ਸਿਵਲ ਲਾਈਨ ਰੋਡ, ਸੈਣੀ ਗੈਸਟ ਹਾਊਸ ਵਾਲੀ ਗਲੀ ਸਮੇਤ ਸੜਕਾਂ ’ਤੇ ਬਾਰਿਸ਼ ਦਾ ਪਾਣੀ ਵੱਡੀ ਮਾਤਰਾਂ ’ਚ ਖੜ੍ਹਾ ਹੋਣ ਦੇ ਕਾਰਨ ਰਾਹਗੀਰਾਂ ਨੂੰ ਆਉਣ ਜਾਣ ’ਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜਦਕਿ ਚਾਰ ਪਹੀਆਂ ਵਾਹਨਾਂ ਦੇ ਪਾਣੀ ’ਚੋਂ ਲੰਘਣ ਸਮੇਂ ਗੰਦਾ ਪਾਣੀ ਦੁਕਾਨਦਾਰਾਂ ਦੀਆਂ ਦੁਕਾਨਾਂ ’ਤੇ ਪੈਣ ਦੇ ਕਾਰਨ ਦੁਕਾਨ ਵੀ ਭਾਰੀ ਪ੍ਰੇਸ਼ਾਨ ਹੋਏ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੈਟਰੋਲ ਪੰਪ ਦਾ ਮੁਲਾਜ਼ਮ ਗੰਭੀਰ ਜ਼ਖ਼ਮੀ (ਵੀਡੀਓ)
ਇਸ ਦੇ ਇਲਾਵਾ ਤਿੱਬੜੀ ਰੋਡ ’ਤੇ ਸਥਿਤ ਬਾਈਪਾਸ ਤੇ ਨਵੇਂ ਬਣ ਰਹੇ ਬੱਸ ਸਟੈਂਡ ਦੇ ਬਾਹਰ ਸੜਕ ’ਤੇ ਖੜ੍ਹਾ ਇਕ ਵਿਸ਼ਾਲ ਸਫ਼ੈਦੇ ਦਾ ਦਰੱਖਤ ਚੱਲਦੀ ਗੱਡੀ ਛੋਟਾ ਹਾਥੀ ’ਤੇ ਡਿੱਗ ਗਿਆ। ਭਾਵੇਂ ਇਸ ਵਿਚ ਗੱਡੀ ਚਾਲਕ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਰੱਖਤ ਦੀ ਲਪੇਟ ਵਿਚ ਆਉਣ ਕਾਰਨ ਨੁਕਸਾਨੀ ਗਈ। ਜਦਕਿ ਮਜ਼ਦੂਰ ਸੈੱਡ ’ਚ ਦਿਹਾੜੀ ਲਗਾਉਣ ਦੇ ਲਈ ਘਰਾਂ ਤੋਂ ਆਏ ਮਜ਼ਦੂਰਾਂ ਨੂੰ ਵੀ ਮੀਂਹ ਕਾਰਨ ਕੰਮ ਨਾ ਮਿਲਣ ਦੇ ਕਾਰਨ ਖਾਲੀ ਹੱਥ ਆਪਣੇ ਘਰਾਂ ਨੂੰ ਜਾਣਾ ਪਿਆ। ਇਸ ਦੇ ਇਲਾਵਾ ਦੁਕਾਨਦਾਰਾਂ ਦਾ ਕੰਮ ਵੀ ਪੇਂਡੂ ਖੇਤਰਾਂ ਤੋਂ ਗਾਹਕਾਂ ਦੇ ਨਾ ਆਉਣ ਦੇ ਕਾਰਨ ਪ੍ਰਭਾਵਿਤ ਹੋ ਕੇ ਰਹਿ ਗਿਆ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਹੈਰੋਇਨ ਸਮੱਗਲਿੰਗ ਦਾ ਮਾਮਲਾ : NIA ਵਲੋਂ 2 ਸਕੇ ਭਰਾਵਾਂ ਦੀ ਜਾਇਦਾਦ ਜ਼ਬਤ
NEXT STORY