ਗੁਰਦਾਸਪੁਰ (ਵਿਨੋਦ) - ਜ਼ਮੀਨ ਦੀ ਰਜਿਸਟਰੀ ਕਰਵਾਉਣ ਸੰਬੰਧੀ ਦਿੱਤੇ ਚੈੱਕ ਬੈਂਕ ਤੋਂ ਪਾਸ ਨਾ ਕਰਵਾਉਣ ਵਾਲੇ ਪਤੀ-ਪਤਨੀ ਦੇ ਖਿਲਾਫ ਗੁਰਦਾਸਪੁਰ ਸਿਟੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਅਕਤੀ ਰਾਕੇਸ਼ ਸ਼ਰਮਾ ਨਰਿੰਦਰ ਸ਼ਰਮਾ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 21-9-2018 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਗਾਂਥਿਆ ਪਿੰਡ 'ਚ ਜ਼ਮੀਨ ਸੀ, ਜਿਹੜੀ ਉਸ ਨੇ 17-4-2018 ਨੂੰ 4 ਲੱਖ 50 ਹਜ਼ਾਰ ਰੁਪਏ 'ਚ ਰਾਜ ਰਾਣੀ ਪਤਨੀ ਅਜੇ ਕੁਮਾਰ ਨੂੰ ਵੇਚ ਦਿੱਤੀ ਸੀ।
ਉਸ ਨੇ ਦੋਸ਼ੀ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ 64844 ਰੁਪਏ ਨਕਦ ਅਤੇ ਬਾਕੀ 3,85,156 ਰੁਪਏ ਦਾ ਸਟੇਟ ਬੈਂਕ ਆਫ ਇੰਡੀਆ ਦਾ ਚੈੱਕ ਦੇ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਬੈਂਕ 'ਚ ਚੈੱਕ ਦੇਣ 'ਤੇ ਖਾਤੇ 'ਚ ਪੈਸੇ ਨਾ ਹੋਣ ਕਾਰਨ ਚੈੱਕ ਪਾਸ ਨਹੀਂ ਹੋਇਆ। ਪੁਲਸ ਅਧਿਕਾਰੀ ਦੇ ਅਨੁਸਾਰ ਇਸ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਪੁਲਸ ਵਿੰਗ ਵਲੋਂ ਕਰਨ ਦੇ ਬਾਅਦ ਰਾਜ ਰਾਣੀ ਅਤੇ ਉਸ ਦੇ ਪਤੀ ਅਜੇ ਕੁਮਾਰ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਵਿਆਹ ਵਾਲੇ ਦਿਨ ਪਿਆ ਪੁਆੜਾ, ਪੁਲਸ ਨੇ ਚੁੱਕਿਆ ਲਾੜਾ (ਵੀਡੀਓ)
NEXT STORY