ਖੇਮਕਰਨ (ਗੁਰਮੇਲ,ਅਵਤਾਰ)- ਮਾਰਕੀਟ ਕਮੇਟੀ ਖੇਮਕਰਨ ਦੇ ਸੈਕੇਟਰੀ ਗੁਰਜੀਤ ਸਿੰਘ ਵੱਲੋਂ ਮਾਰਕੀਟ ਕਮੇਟੀ ਖੇਮਕਰਨ ਦੇ ਦਫ਼ਤਰ ’ਚ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ। ਸੈਕੇਟਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਮੰਡੀ ਬੋਰਡ ਪੰਜਾਬ ਵੱਲੋਂ ਮੰਡੀਆਂ ’ਚ ਫ੍ਰੀ ਹੋਲਡ ਦੇ ਆਧਾਰ ’ਤੇ ਮੰਡੀਆਂ ’ਚ ਵਪਾਰਕ ਦੁਕਾਨਾਂ ਅਤੇ ਪਲਾਟਾਂ ਦੀ ਨਿਲਾਮੀ ਰਾਹੀਂ ਮੰਡੀਆਂ ’ਚ ਵਪਾਰਕ ਸਾਈਟਾਂ ਦੇ ਮਾਲਕ ਬਣਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਸਕੀਮ ਤਹਿਤ 25 ਫੀਸਦੀ ਰਾਸ਼ੀ ਜਮ੍ਹਾਂ ਕਰਵਾ ਕੇ ਵਪਾਰਕ ਦੁਕਾਨਾਂ ਅਤੇ ਪਲਾਟਾਂ ਦੇ ਮਾਲਕ ਬਣ ਸਕਦੇ ਹਨ। ਅਲਾਟਮੈਂਟ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਬਕਾਇਆ ਰਾਸ਼ੀ ਜਮ੍ਹਾਂ ਹੋਏਗੀ। ਉਨ੍ਹਾਂ ਪਲਾਟ ਖਰੀਦਣ ਵਾਸਤੇ ਆੜ੍ਹਤੀਆਂ ਨੂੰ ਪ੍ਰੇਰਿਤ ਕੀਤਾ। ਆਡ਼੍ਹਤੀਆਂ ਵੱਲੋਂ ਸੈਕੇਟਰੀ ਗੁਰਜੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਸੰਧੂ, ਵਰਿੰਦਰ ਕੱਕਡ਼, ਰਾਜਨ ਬਜਾਜ, ਅਮਿਤ ਵਿਜ, ਸੁਖਜਿੰਦਰ ਭੱਲਾ, ਸੁਖਵਿੰਦਰ ਸਿੰਘ ਭੰਬਾ, ਗੁਲਾਬ ਸਿੰਘ, ਹਰਮੀਤ ਸਿੰਘ, ਗੁਰਸਾਹਿਬ ਸਿੰਘ, ਅਸ਼ਵਨੀ ਅਰੋਡ਼ਾ, ਰਜੇਸ਼ ਪੁਰੀ ਹਾਜ਼ਰ ਸਨ।
ਸਕੂਟਰੀ ਅਤੇ ਸਕਾਰਪੀਓ ਦੀ ਟੱਕਰ ’ਚ ਐੱਨ. ਆਰ. ਆਈ. ਨੌਜਵਾਨ ਜ਼ਖਮੀ
NEXT STORY