ਗੁਰਦਾਸਪੁਰ, (ਵਿਨੋਦ)- ਸਥਾਨਕ ਤਿੱਬਡ਼ੀ ਰੋਡ ਤੇ ਪੈਂਦੇ ਮਿਹਰਚੰਦ ਚੌਕ ’ਚ ਬੀਤੇ ਦੋ ਦਿਨਾਂ ਤੋਂ ਸੀਵਰੇਜ ਜਾਮ ਹੋਣ ਦੇ ਕਾਰਨ ਸਡ਼ਕ ਤੇ ਖਡ਼੍ਹੇ ਗੰਦੇ ਪਾਣੀ ਦੇ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਭਾਵੇਂ ਨਗਰ ਕੌਂਸਲ ਗੁਰਦਾਸਪੁਰ ਵਲੋਂ ਨਾਲਿਆਂ ਦੀ ਸਫਾਈ ਕਰਨ ਦੇ ਲੱਖ ਦਾਅਵੇ ਕੀਤੇ ਜਾਂਦੇ ਹਨ ਪਰ ਜੇਕਰ ਵੇਖਿਆ ਜਾਵੇ ਤਾਂ ਜ਼ਿਲਾ ਗੁਰਦਾਸਪੁਰ ’ਚ ਕਈ ਨਾਲੇ ਅਜਿਹੇ ਹਨ ਜਿਨ੍ਹਾਂ ਦੀ ਕਦੀ ਸਫਾਈ ਨਹੀਂ ਹੋਈ ਹੈ। ਪਰ ਜੇਕਰ ਕਰਮਚਾਰੀ ਸਫਾਈ ਕਰਦੇ ਵੀ ਹਨ ਤਾਂ ਉਸ ’ਚੋਂ ਕੱਢੀ ਗਾਰ ਆਦਿ ਨੂੰ ਚੁੱਕਣਾ ਹੀ ਭੁੱਲ ਜਾਂਦੇ ਹਨ ਜਿਸ ਕਾਰਨ ਉਹੀ ਗਾਰ ਫਿਰ ਨਾਲਿਆਂ ’ਚ ਜਾ ਕੇ ਜਾਮ ਲਾ ਦਿੱਤੀ ਹੈ। ਇਸ ਤਰ੍ਹਾਂ ਹੀ ਕੁਝ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਉਕਤ ਜਗ੍ਹਾ ਦਾ ਦੌਰਾ ਕੀਤਾ ਗਿਆ। ਨਗਰ ਕੌਂਸਲ ਕਰਮਚਾਰੀਆਂ ਵਲੋਂ ਭਾਵੇਂ ਕੁਝ ਦਿਨਾਂ ਤੋਂ ਨਾਲਿਆਂ ਨੂੰ ਸਾਫ ਕਰ ਕੇ ਗੰਦਗੀ ਨੂੰ ਬਾਹਰ ਸਡ਼ਕ ’ਤੇ ਸੁੱਟ ਦਿੱਤਾ ਗਿਆ ਸੀ ਪਰ ਕਰਮਚਾਰੀਆਂ ਨੇ ਗੰਦਗੀ ਨੂੰ ਚੁੱਕਣਾ ਠੀਕ ਨਹੀਂ ਸਮਝਿਆ, ਜਿਸ ਕਾਰਨ ਇਹ ਗੰਦਗੀ ਫਿਰ ਨਾਲਿਆਂ ’ਚ ਜਾਣ ਦੇ ਕਾਰਨ ਨਾਲੇ ਫਿਰ ਗੰਦਗੀ ਦੇ ਨਾਲ ਭਰ ਗਏ। ਜਿਸ ਕਾਰਨ ਸਾਰਾ ਸੀਵਰੇਜ ਜਾਮ ਹੋ ਗਿਆ ਅਤੇ ਗੰਦਾ ਪਾਣੀ ਸਡ਼ਕ ’ਤੇ ਖਡ਼੍ਹਾ ਹੋ ਗਿਆ। ਇਸ ਗੰਦੇ ਪਾਣੀ ਦੇ ਖਡ਼੍ਹਾ ਹੋਣ ਦੇ ਕਾਰਨ ਜਿਥੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪੈਦਲ ਲੰਘਣ ਵਾਲੇ ਲੋਕਾਂ ਅਤੇ ਛੋਟੇ ਵ੍ਹੀਕਲ ਚਾਲਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਕਿਉਂਕਿ ਬੱਸਾਂ, ਕਾਰਾਂ ਦੇ ਲੰਘਣ ਸਮੇ ਗੰਦਾ ਪਾਣੀ ਇਨ੍ਹਾਂ ਲੋਕਾਂ ’ਤੇ ਪੈ ਰਿਹਾ ਹੈ।
ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਤਾਂ ਸਡ਼ਕ ਤੇ ਟੋਏ ਬਹੁਤ ਜ਼ਿਆਦਾ ਹਨ ਦੂਜਾ ਇਸ ਸਡ਼ਕ ਤੇ ਗੰਦਾ ਪਾਣੀ ਖਡ਼੍ਹਾ ਹੋਣ ਦੇ ਕਾਰਨ ਲੋਕਾਂ ਨੂੰ ਸਡ਼ਕ ’ਤੇ ਪਏ ਟੋਏ ਘੱਟ ਦਿਖਾਈ ਦਿੰਦੇ ਹਨ ਜਿਸ ਕਾਰਨ ਲੋਕ ਇਸ ਪਾਣੀ ’ਚ ਡਿੱਗ ਜਾਦੇ ਹਨ। ਇਸ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਨਾਲਿਆਂ ਦੀ ਸਫਾਈ ਸਬੰਧੀ ਕਿਹਾ ਜਾਂਦਾ ਹੈ ਪਰ ਕਰਮਚਾਰੀ ਕੰਨ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਗੰਦਾ ਪਾਣੀ ਸਡ਼ਕ ’ਤੇ ਖੜ੍ਹਾ ਰਿਹਾ ਤਾਂ ਭਿਆਨਕ ਬੀਮਾਰੀ ਵੀ ਫੈਲ ਸਕਦੀ ਹੈ।
ਬੱਸ ਨੇ ਸਕੂਟਰੀ ਸਵਾਰ ਬਜ਼ੁਰਗ ਨੂੰ ਲਿਆ ਲਪੇਟ ’ਚ, ਮੌਤ
NEXT STORY