ਤਰਨਤਾਰਨ(ਰਾਜੂ)-ਥਾਣਾ ਵਲਟੋਹਾ ਅਧੀਨ ਆਉਂਦੇ ਪਿੰਡ ਬੱਲਿਆਂਵਾਲਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀ ਚੱਲਣ ਦੌਰਾਨ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਬੱਲਿਆਂਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਟਰੈਕਟਰ ਨਾਲ ਆਪਣੀ ਜ਼ਮੀਨ ਵਾਹ ਰਿਹਾ ਸੀ ਕਿ ਉਸ ਦੇ ਨਾਲ ਲੱਗਦੀ ਜ਼ਮੀਨ ਗੁਰਸਾਹਿਬ ਸਿੰਘ ਦੀ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਇਹ ਜ਼ਮੀਨ ਵਿਚੋਂ ਦੀ ਪੁਰਾਣਾ ਖਾਲ ਲੰਘਦਾ ਹੈ, ਜੋ ਕਾਫੀ ਸਮੇਂ ਤੋਂ ਬੰਦ ਪਿਆ ਹੋਇਆ ਹੈ। ਉਹ ਇਸ ਖਾਲ ਨੂੰ ਦੁਬਾਰਾ ਆਬਾਦ ਕਰਨਾ ਚਾਹੁੰਦਾ ਸੀ ਪਰ ਗੁਰਸਾਹਿਬ ਸਿੰਘ ਇਸ ਖਾਲ ਨੂੰ ਆਬਾਦ ਕਰਨ ਤੋਂ ਰੋਕਦਾ ਹੈ। ਮੁੱਦਈ ਮੁਤਾਬਕ ਕਰੀਬ ਤਿੰਨ ਫੁੱਟ ਜਗ੍ਹਾ ਗੁਰਸਾਹਿਬ ਸਿੰਘ ਦੀ ਜ਼ਮੀਨ ਵਿਚ ਆਉਂਦੀ ਹੈ। ਇਸੇ ਰੰਜਿਸ਼ ਤਹਿਤ ਉਸ ਨੇ ਮੇਰੀ ਜ਼ਮੀਨ ਵਾਲੇ ਝਗੜੇ ਨੂੰ ਲੈ ਕੇ 12 ਬੋਰ ਡਬਲ ਬੈਰਲ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ’ਤੇ ਸਿੱਧਾ ਫਾਇਰ ਕੀਤਾ, ਜਿਹੜਾ ਕਿ ਮੇਰੀ ਸੱਜੀ ਬਾਂਹ ਦੀ ਕੂਣੀ ਤੇ ਖੱਬੇ ਮੋਢੇ ਵਾਲੇ ਪਾਸੇ ਲੱਗਾ। ਮੈਂ ਮਾਰ ਦਿੱਤਾ, ਮਾਰ ਦਿੱਤਾ ਰੌਲਾ ਪਾਇਆ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਮੌਕੇ ’ਤੇ ਪਹੁੰਚ ਕੇ ਇਕ ਖੋਲ 12 ਬੋਰ ਡਬਲ ਬੈਰਲ ਅਤੇ ਇਕ ਟਰੈਕਟਰ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GNDU ਨੇ ਬੰਦ ਕੀਤੀ ਇਹ ਡਿਗਰੀ, ਜਥੇਦਾਰ ਕੋਲ ਪਹੁੰਚੇ ਵਿਦਿਆਰਥੀ
NEXT STORY